ਫਰਹਾਨ ਅਖ਼ਤਰ ਵੱਲੋਂ ਮਿਲਖਾ ਸਿੰਘ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ

96
Share

ਕਿਹਾ: ਮਿਲਖਾ ਸਿੰਘ ਹਮੇਸ਼ਾਂ ਜ਼ਿੰਦਾ ਰਹਿਣਗੇ
ਮੁੰਬਈ, 19 ਜੂਨ (ਪੰਜਾਬ ਮੇਲ)- ਫਿਲਮ ‘‘ਭਾਗ ਮਿਲਖਾ ਭਾਗ’’ ਵਿਚ ਮਿਲਖਾ ਸਿੰਘ ਦਾ ਕਿਰਦਾਰ ਨਿਭਾਉਣ ਵਾਲੇ ਅਭਿਨੇਤਾ ਫਰਹਾਨ ਅਖ਼ਤਰ ਨੇ ਇਸ ਅਥਲੀਟ ਦੀ ਮੌਤ ’ਤੇ ਦੁੱਖ ਪ੍ਰਗਟ ਕੀਤਾ ਹੈ। ਫਰਹਾਨ ਨੇ ਇੰਸਟਾਗ੍ਰਾਮ ’ਤੇ ਮਿਲਖਾ ਦੇ ਨਾਲ ਤਸਵੀਰ ਪੋਸਟ ਕੀਤੀ ਹੈ। ਅਦਾਕਾਰ ਨੇ ਨੋਟ ਲਿਖਦਿਆਂ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਮਿਲਖਾ ਸਿੰਘ ਇਸ ਸੰਸਾਰ ਵਿਚ ਨਹੀਂ ਹਨ। ਸੱਚ ਇਹ ਹੈ ਕਿ ਤੁਸੀਂ ਹਮੇਸ਼ਾਂ ਜਿਉਂਦੇ ਰਹੋਗੇ। ਤੁਸੀਂ ਇੱਕ ਸੁਪਨੇ ਦੀ ਨੁਮਾਇੰਦਗੀ ਕੀਤੀ, ਜਿਹੜਾ ਮਿਹਨਤ, ਇਮਾਨਦਾਰੀ ਅਤੇ ਦਿ੍ਰੜ੍ਹਤਾ ਨਾਲ ਸੱਚ ਹੋਇਆ।’

Share