ਨਵੀਂ ਦਿੱਲੀ, 20 ਅਕਤੂਬਰ (ਪੰਜਾਬ ਮੇਲ)- ਦੇਸ਼ ‘ਚ ਕੋਰੋਨਾ ਵਾਇਰਸ ਮਹਾਮਾਰੀ ਦਾ ਕਹਿਰ ਅਜੇ ਵੀ ਬਰਕਰਾਰ ਹੈ। ਹੁਣ ਮਹਾਮਾਰੀ ਦੇ ਵਿਸਥਾਰ ਨੂੰ ਲੈਕੇ ਭਾਰਤ ਸਰਕਾਰ ਵੱਲੋਂ ਬਣਾਏ ਮਾਹਿਰਾਂ ਦੇ ਇਕ ਪੈਨਲ ਨੇ ਵੱਡਾ ਖੁਲਾਸਾ ਕੀਤਾ ਹੈ। ਪੈਨਲ ਦੇ ਅੰਦਾਜ਼ੇ ਮੁਤਾਬਕ ਅਗਲੇ ਸਾਲ ਫਰਵਰੀ ਤਕ ਭਾਰਤ ਦੀ ਘੱਟੋ ਘੱਟ ਅੱਧੀ ਆਬਾਦੀ ਕੋਰੋਨਾ ਤੋਂ ਪ੍ਰਭਾਵਿਤ ਹੋ ਸਕਦੀ ਹੈ। ਪੈਨਲ ਨੇ ਕਿਹਾ ਏਨੀ ਵੱਡੀ ਆਬਾਦੀ ਦੇ ਇਨਫੈਕਟਡ ਹੋਣ ਨਾਲ ਕੋਰੋਨਾ ਦੀ ਰਫਤਾਰ ਰੋਕਣ ‘ਚ ਮਦਦ ਮਿਲੇਗੀ। ਦੇਸ਼ ‘ਚ 30 ਫੀਸਦ ਆਬਾਦੀ ਕੋਰੋਨਾ ਦਾ ਸ਼ਿਕਾਰ