ਫਰਵਰੀ ‘ਚ ਦਿੱਲੀ ਦੰਗਿਆਂ ਦੌਰਾਨ ਜੈ ਸ਼੍ਰੀ ਰਾਮ ਨਾ ਕਹਿਣ ‘ਤੇ ਕੀਤੀ 9 ਮੁਸਲਮਾਨਾਂ ਦੀ ਹੱਤਿਆ: ਪੁਲਿਸ

664
Share

ਚਾਰਜਸ਼ੀਟ ਮੁਤਾਬਕ ਕੱਟੜ ਹਿੰਦੂਤਵ ਏਕਤਾ ਵੱਟਸਐਪ ਗਰੁੱਪ ਬਣਾ ਕੇ ਇਕ-ਦੂਜੇ ਨੂੰ ਦਿੱਤੇ ਗਏ ਹਥਿਆਰ
ਨਵੀਂ ਦਿੱਲੀ, 3 ਜੁਲਾਈ (ਪੰਜਾਬ ਮੇਲ)- ਦਿੱਲੀ ਪੁਲਿਸ ਨੇ ਅਦਾਲਤ ‘ਚ ਦਾਇਰ ਕੀਤੀ ਆਪਣੀ ਚਾਰਜਸ਼ੀਟ ਵਿਚ ਕਿਹਾ ਹੈ ਕਿ ਫਰਵਰੀ ਵਿਚ ਉੱਤਰ-ਪੂਰਬੀ ਦਿੱਲੀ ‘ਚ ਹੋਏ ਦੰਗਿਆਂ ਦੌਰਾਨ ਕੁਝ ਦੰਗਾਕਾਰੀਆਂ ਵੱਟਸਐਪ ਗਰੁੱਪ ਰਾਹੀਂ ਇਕ-ਦੂਜੇ ਦੇ ਸੰਪਰਕ ਵਿਚ ਸਨ ਤੇ ਜੈ ਸ੍ਰੀ ਰਾਮ ਨਾ ਕਹਿਣ ‘ਤੇ ਉਨ੍ਹਾਂ ਨੇ 9 ਮੁਸਲਮਾਨਾਂ ਦੀ ਹੱਤਿਆ ਕਰ ਦਿੱਤੀ। ਚਾਰਜਸ਼ੀਟ ਵਿਚ ਕਿਹਾ ਗਿਆ ਹੈ ਕਿ ਸਾਰੇ ਮੁਲਜ਼ਮ ਮੁਸਲਮਾਨਾਂ ਤੋਂ ਬਦਲਾ ਲੈਣ ਲਈ 25 ਫਰਵਰੀ ਨੂੰ ਬਣਾਏ ਕੱਟੜ ਹਿੰਦੂਤਵ ਏਕਤਾ ਗੁਰੱਪ ਨਾਲ ਜੁੜੇ ਸਨ। ਇਨ੍ਹਾਂ ਲੋਕਾਂ ਨੇ ਇਸ ਗਰੁੱਪ ਦੀ ਵਰਤੋਂ ਇਕ-ਦੂਜੇ ਨਾਲ ਸੰਪਰਕ ਰੱਖਣ ਤੇ ਇਕ-ਦੂਜੇ ਨੂੰ ਹਥਿਆਰ ਅਤੇ ਗੋਲਾ ਬਾਰੂਦ ਮੁਹੱਈਆ ਕਰਾਉਣ ਲਈ ਕੀਤੀ ਸੀ। ਚਾਰਜਸ਼ੀਟ ‘ਚ ਕਿਹਾ ਗਿਆ ਹੈ ਕਿ ਵਟਸਐਪ ਗਰੁੱਪ ਬਣਾਉਣ ਵਾਲਾ ਫ਼ਰਾਰ ਹੈ। ਚਾਰਜਸ਼ੀਟ ‘ਚ ਕਿਹਾ ਗਿਆ ਕਿ 25 ਫਰਵਰੀ ਨੂੰ 12:49 ਮਿੰਟ ‘ਤੇ ‘ਕੱਟੜ ਹਿੰਦੂਤਵ ਏਕਤਾ’ ਗਰੁੱਪ ਬਣਾਇਆ ਗਿਆ ਸੀ। ਸ਼ੁਰੂ ਵਿਚ ਸਮੂਹ ਦੇ 125 ਮੈਂਬਰ ਸਨ। ਇਨ੍ਹਾਂ 125 ਵਿਅਕਤੀਆਂ ਵਿਚੋਂ 47 ਜਣੇ 8 ਮਾਰਚ ਨੂੰ ਇਸ ਸਮੂਹ ਵਿਚੋਂ ਬਾਹਰ ਗਏ।


Share