ਪੱਪੀ ਭਦੌੜ ਦੇ ਗੀਤ ‘ਖ਼ਤਰਾ ਸਿੱਖੀ ਨੂੰ’ ਦਾ ਪੋਸਟਰ ਫਰਿਜ਼ਨੋ ਵਿਖੇ ਰਿਲੀਜ਼

220
ਫਰਿਜ਼ਨੋ ਵਿਖੇ ਪੱਪੀ ਭਦੌੜ ਦੇ ਗੀਤ ‘ਖ਼ਤਰਾ ਸਿੱਖੀ ਨੂੰ’ ਦਾ ਪੋਸਟਰ ਰਿਲੀਜ਼ ਕਰਦੀਆਂ ਹੋਈਆਂ ਸ਼ਖਸੀਅਤਾਂ।
Share

-ਪੱਪੀ ਭਦੌੜ ਦੀ ਸੰਗੀਤ ਪ੍ਰਤੀ ਵੱਡਮੁਲੀ ਦੇਣ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ : ਅਮੋਲਕ ਸਿੰਘ ਸਿੱਧੂ
ਫਰਿਜ਼ਨੋ, 19 ਜਨਵਰੀ (ਮਾਛੀਕੇ/ਧਾਲੀਆਂ/ਪੰਜਾਬ ਮੇਲ)-ਪੱਪੀ ਭਦੌੜ, ਇੱਕ ਸਫਲ ਸੰਗੀਤਕਾਰ ਅਤੇ ਮਿਆਰੀ ਗੀਤਾਂ ਦਾ ਰਚੇਤਾ, ਜਿਸ ਨੇ ਕੁਲਦੀਪ ਮਾਣਕ, ਸੁਰਿੰਦਰ ਛਿੰਦਾ, ਮੁਹੰਮਦ ਸਦੀਕ ਵਰਗੇ ਕਲਾਕਾਰਾਂ ਨਾਲ ਸਟੇਜ ’ਤੇ ਕੰਮ ਕੀਤਾ ਅਤੇ ਨਛੱਤਰ ਛੱਤਾ ਅਤੇ ਮੇਜਰ ਰਾਜਸਥਾਨੀ ਵਰਗੇ ਕਲਾਕਾਰਾਂ ਨੂੰ ਸਟੇਜਾਂ ’ਤੇ ਚੜ੍ਹਾਇਆ। ਪੱਪੀ ਦੇ ਲਿਖੇ ਬਹੁਤ ਸਾਰੇ ਗੀਤ ਵੱਖੋ-ਵੱਖ ਕਲਾਕਾਰ ਨੇ ਗਾਏ। ਪੱਪੀ ਲੰਮੇ ਅਰਸੇ ਤੋਂ ਪੰਜਾਬ ਤੋਂ ਦੂਰ ਅਮਰੀਕਾ ਰਹਿ ਕੇ ਵੀ ਸੰਗੀਤ ਨਾਲ ਜੁੜਿਆ ਰਿਹਾ। ਉਸਦਾ ਇੱਕ ਗੀਤ ਜਿਹੜਾ ਸਿੱਖੀ ਵਿਚ ਆ ਰਹੇ ਨਿਘਾਰ ਦੀ ਗੱਲ ਕਰਦਾ, ਸਿੱਖਾਂ ਨੂੰ ਆਉਣ ਵਾਲੀਆ ਚੁਣੌਤੀਆਂ ਪ੍ਰਤੀ ਜਾਗਰੂਕ ਕਰਦਾ ‘ਖ਼ਤਰਾ ਸਿੱਖੀ ਨੂੰ’ ਪੱਪੀ ਦੀ ਆਪਣੀ ਆਵਾਜ਼ ਵਿਚ ਗਾਇਆ ਗੀਤ, ਮਾਛੀਕੇ ਐਂਡ ਧਾਲੀਆਂ ਮੀਡੀਆ ਗਰੁੱਪ ਦੀ ਪੇਸ਼ਕਸ਼ ਬਹੁਤ ਜਲਦ ਤੁਹਾਡੀ ਕਚਿਹਰੀ ਵਿਚ ਆ ਰਿਹਾ ਹੈ। ਇਸ ਗੀਤ ਦਾ ਪੋਸਟਰ ਬੀਤੇ ਸ਼ਨੀਵਾਰ ਉੱਘੇ ਟਰਾਂਸਪੋਰਟਰ ਅਮੋਲਕ ਸਿੰਘ ਸਿੱਧੂ ਦੇ ਗ੍ਰਹਿ ਵਿਖੇ ਪਤਵੰਤੇ ਸੱਜਣਾਂ ਦੀ ਹਾਜ਼ਰੀ ਵਿਚ ਰਿਲੀਜ਼ ਕੀਤਾ ਗਿਆ। ਇਸ ਮੌਕੇ ਉਚੇਚੇ ਤੌਰ ’ਤੇ ਗਾਇਕ ਅਕਾਸ਼ਦੀਪ, ਧਰਮਵੀਰ ਥਾਂਦੀ, ਗੋਗੀ ਸੰਧੂ ਅਤੇ ਗਾਇਕ ਮਕਬੂਲ ਦੇ ਭਰਾ ਸੰਗੀਤਕਾਰ ਮੀਕਾ ਆਦਿ ਮੌਜੂਦ ਰਹੇ। ਇਸ ਮੌਕੇ ਅਮੋਲਕ ਸਿੰਘ ਸਿੱਧੂ ਪੱਪੀ ਭਦੌੜ ਬਾਰੇ ਬੋਲਦਿਆਂ ਕਿਹਾ ਕਿ ਪੱਪੀ ਭਦੌੜ ਦੀ ਪੰਜਾਬੀ ਸੰਗੀਤ ਨੂੰ ਵੱਡੀ ਦੇਣ ਹੈ ਅਤੇ ਪੱਪੀ ਨੂੰ ਇਸ ਗੀਤ ਲਈ ਬਹੁਤ-ਬਹੁਤ ਵਧਾਈਆਂ।

Share