ਪੱਪੀ ਭਦੌੜ ਦੇ ਗੀਤ ‘ਖ਼ਤਰਾ ਸਿੱਖੀ ਨੂੰ’ ਦਾ ਪੋਸਟਰ ਫਰਿਜ਼ਨੋ ਵਿਖੇ ਰਿਲੀਜ਼

155
ਪੋਸਟਰ ਰਿਲੀਜ਼ ਕਰਨ ਸਮੇਂ ਮੁੱਖ ਪ੍ਰਬੰਧਕ।
Share

ਪੱਪੀ ਭਦੌੜ ਦੀ ਸੰਗੀਤ ਪ੍ਰਤੀ ਵੱਡਮੁਲੀ ਦੇਣ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ : ਡਾ. ਸਿਮਰਜੀਤ ਧਾਲੀਵਾਲ
ਫਰਿਜ਼ਨੋ, 26 ਜਨਵਰੀ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਪੱਪੀ ਭਦੌੜ, ਇੱਕ ਸਫਲ ਸੰਗੀਤਕਾਰ ਅਤੇ ਮਿਆਰੀ ਗੀਤਾਂ ਦਾ ਰਚੇਤਾ ਹੈ।¿; ਜਿਸ ਨੇ ਕੁਲਦੀਪ ਮਾਣਕ, ਸੁਰਿੰਦਰ ਛਿੰਦਾ, ਮੁਹੰਮਦ ਸਦੀਕ ਵਰਗੇ ਕਲਾਕਾਰਾਂ ਨਾਲ ਸਟੇਜ ਤੇ ਕੰਮ ਕੀਤਾ ਅਤੇ ਨਛੱਤਰ ਛੱਤਾ ਅਤੇ ਮੇਜਰ ਰਾਜਸਥਾਨੀ ਵਰਗੇ ਕਲਾਕਾਰਾਂ ਨੂੰ ਸਟੇਜਾਂ ’ਤੇ ਚੜ੍ਹਾਇਆ। ਪੱਪੀ ਦੇ ਲਿਖੇ ਬਹੁਤ ਸਾਰੇ ਗੀਤ ਵੱਖੋ-ਵੱਖ ਕਲਾਕਾਰ ਨੇ ਗਾਏ। ਪੱਪੀ ਲੰਮੇ ਅਰਸੇ ਤੋਂ ਪੰਜਾਬ ਤੋਂ ਦੂਰ ਅਮਰੀਕਾ ਰਹਿਕੇ ਵੀ ਸੰਗੀਤ ਨਾਲ ਜੁੜਿਆ ਰਿਹਾ। ਉਸਦਾ ਇੱਕ ਗੀਤ ਜਿਹੜਾ ਸਿੱਖੀ ਵਿਚ ਆ ਰਹੇ ਨਿਘਾਰ ਦੀ ਗੱਲ ਕਰਦਾ, ਸਿੱਖਾਂ ਨੂੰ ਆਉਣ ਵਾਲੀਆ ਚਣੌਤੀਆਂ ਪ੍ਰਤੀ ਜਾਗਰੂਕ ਕਰਦਾ ‘ਖ਼ਤਰਾ ਸਿੱਖੀ ਨੂੰ’ ਪੱਪੀ ਦੀ ਆਪਣੀ ਆਵਾਜ਼ ਵਿਚ ਗਾਇਆ ਗੀਤ, ‘‘ਧਾਲੀਆਂ ਐਂਡ ਮਾਛੀਕੇ ਮੀਡੀਆ ਅਮਰੀਕਾ ਦੀ ਪੇਸ਼ਕਸ਼ ਬਹੁਤ ਜਲਦ ਤੁਹਾਡੀ ਕਚਿਹਰੀ ਵਿਚ ਆ ਰਿਹਾ ਹੈ। ਜਿਸ ਨੂੰ ਬਹੁਤੇ ਅਖੌਤੀ ਕਿਸਮ ਦੇ ਸਿੱਖ ਸ਼ਾਇਦ ਨਾ ਪਸੰਦ ਕਰਨ। ਪਰ ਇਸ ਅਜੋਕੇ ਸਮੇਂ ਦੀਆਂ ਹਕੀਕਤਾਂ ਬਿਆਨ ਕਰਦਾ ਗੀਤ ਹੈ, ਜਿਸ ਦਾ ਪੋਸਟਰ ਉੱਘੇ ਸਾਮਜਸੇਵੀ ਰਾਜੂ ਵਕੀਲਾਂਵਾਲਾ ਦੇ ਗ੍ਰਹਿ ਵਿਖੇ ਇਕ ਸੰਗੀਤਕ ਸ਼ਾਮ ਦੌਰਾਨ ਪਤਵੰਤੇ ਸੱਜਣਾਂ ਦੀ ਹਾਜ਼ਰੀ ਵਿਚ ਰਿਲੀਜ਼ ਕੀਤਾ ਗਿਆ। ਇਸ ਮੌਕੇ ਉਚੇਚੇ ਤੌਰ ’ਤੇ ਡਾ. ਸਿਮਰਜੀਤ ਸਿੰਘ ਧਾਲੀਵਾਲ, ਸ਼ਾਇਰ ਰਣਜੀਤ ਗਿੱਲ, ਗਾਇਕ ਅਵਤਾਰ ਗਰੇਵਾਲ, ਗੁਰਸੇਵਕ ਧਾਲੀਵਾਲ, ਪੱਤਰਕਾਰ ਕੁਲਵੰਤ ਧਾਲੀਆਂ, ਨੀਟਾ ਮਾਛੀਕੇ ਆਦਿ ਸੱਜਣ ਮੌਜੂਦ ਰਹੇ। ਇਸ ਮੌਕੇ ਡਾ. ਸਿਮਰਜੀਤ ਧਾਲੀਵਾਲ ਨੇ ਬੋਲਦਿਆਂ ਕਿਹਾ ਕਿ ਪੱਪੀ ਭਦੌੜ ਦੀ ਪੰਜਾਬੀ ਸੰਗੀਤ ਨੂੰ ਵੱਡੀ ਦੇਣ ਹੈ ਅਤੇ ਪੱਪੀ ਨੂੰ ਇਸ ਗੀਤ ਲਈ ਬਹੁਤ ਬਹੁਤ ਵਧਾਈਆਂ। ਜੀ.ਐੱਚ.ਜੀ. ਅਕੈਡਮੀ ਫਰਿਜ਼ਨੋ ਦੇ ਮੋਢੀ ਮੈਂਬਰ ਪਰਮਜੀਤ ਸਿੰਘ ਧਾਲੀਵਾਲ ਅਤੇ ਟਰਾਂਸਪੋਰਟਰ ਮਿੰਟੂ ਉੱਪਲੀ ਨੇ ਵੀ ਪੱਪੀ ਦੀ ਹਰ-ਪੱਖੋਂ ਮਦਦ ਕਰਨ ਲਈ ਪਰਪੱਕਤਾ ਦੁਹਰਾਈ। ਅੰਤ ਸਮਾਜ, ਸੱਭਿਆਚਾਰ ਅਤੇ ਧਾਰਮਿਕ ਵਿਸ਼ਿਆਂ ’ਤੇ ਬਾਤਾਂ ਪਾਉਦਾ ਇਹ ਪ੍ਰੋਗਰਾਮ ਯਾਦਗਾਰੀ ਹੋ ਨਿਬੜਿਆ।

Share