ਪੱਤਰਕਾਰ ਤੇ ਲੇਖਕ ਗੁਰਨੈਬ ਸਾਜਨ ਨੇ ਕਿਸਾਨਾਂ ਦੇ ਹੱਕ ਵਿੱਚ ਮਾਰਿਆ ਹਾਅ ਦਾ ਨਾਅਰਾ, ਗੀਤ ‘ਟੋਲ ਪਲਾਜ਼ੇ’ ਦੀ ਸ਼ੂਟਿੰਗ ਮਕੰਮਲ, ਜਲਦ ਹੋਵੇਗਾ ਰਿਲੀਜ਼

496
ਗੀਤ 'ਟੋਲ ਪਲਾਜ਼ੇ' ਦੇ ਵੀਡੀਓ ਫ਼ਿਲਮਾਂਕਣ ਦੌਰਾਨ ਗਾਇਕ ਗੁਰਨੈਬ ਸਾਜਨ ਅਤੇ ਸਮੁੱਚੀ ਟੀਮ
Share

ਬਠਿੰਡਾ, 31 ਅਕਤੂਬਰ (ਗੁਰਬਾਜ ਗਿੱਲ/ਪੰਜਾਬ ਮੇਲ) -ਬਠਿੰਡਾ ਦੇ ਪਿੰਡ ਦਿਉਣ ਦੇ ਜੰਮਪਲ ਉੱਘੇ ਪੱਤਰਕਾਰ ਤੇ ਲੇਖਕ ਗੁਰਨੈਬ ਸਾਜਨ ਵੱਲੋਂ ਦਿੱਲੀ ਸਰਕਾਰ ਦੇ ਖ਼ਿਲਾਫ਼ ਪੰਜਾਬ ਵਿੱਚ ਚੱਲ ਰਹੇ 30 ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਦੀ ਜਵਾਨੀ ਕਿਸਾਨੀ ਤੇ ਹਰ ਵਰਗ ਦੇ ਹੱਕਾਂ ਦੀ ਰਾਖੀ ਲਈ ਅੰਦੋਲਨ ਦੇ ਹੱਕ ਚ ਆਪਣੀ ਬੁਲੰਦ ਆਵਾਜ਼ ਰਾਹੀ ਹਾਅ ਦਾ ਨਾਅਰਾ ਮਾਰਦਿਆ ਗੀਤ ‘ਟੋਲ ਪਲਾਜ਼ੇ’ ਦਾ ਵੀਡੀਓ ਫ਼ਿਲਮਾਂਕਣ ਜੀਦਾ ਦੇ ਟੋਲ ਪਲਾਜੇ ਤੋਂ ਇਲਾਵਾ ਦਿਓਣ ਦੇ ਆਸ ਪਾਸ ਮੁਕੰਮਲ ਕਰ ਲਿਆ ਹੈ। ਆਪਣੀ ਕਲਮ ਰਾਹੀਂ ਸੰਗੀਤਕ ਖੇਤਰ ਵਿਚ ਮਿਆਰੀ ਗੀਤ ਲਿਖਣ ਵਾਲੇ ਗੀਤਕਾਰ ਕਿਰਪਾਲ ਮਾਅਣਾ ਨੇ ਕਿਸਾਨਾਂ ਦੇ ਅੰਦੋਲਨ ਨੂੰ ਅੱਗੇ ਤੋਰਨ ਵਾਲੇ ਇਕ ਟੋਲ ਪਲਾਜ਼ੇ ਦੀ ਰਚਨਾ ਕੀਤੀ ਹੈ। ਇਸ ਗੀਤ ਨੂੰ ਸੰਗੀਤ ਦੀਆਂ ਧੁੰਨਾਂ ਵਿੱਚ ਪਰੋਇਆ ਹੈ, ਸੰਗੀਤਕਾਰ ਬਿੱਕਾ ਮਨਹਾਰ ਨੇ, ਕੈਮਰਾਮੈਨ ਅੰਮ੍ਰਿਤ ਕੋਟਲੀ ਤੇ ਰਾਜਵੀਰ ਸਾਜਨ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਝੰਡੇ ਹੇਠ ਜੀਦਾ ਦੇ ਟੋਲ ਪਲਾਜ਼ੇ ਤੇ ਮਹੀਨੇ ਭਰ ਤੋਂ ਰੋਸ ਧਰਨੇ ਵਿਚ ਸ਼ਿਰਕਤ ਕਰਨ ਵਾਲੇ ਜੁਝਾਰੂ ਨੌਜਵਾਨ, ਬੀਬੀਆ ਤੇ ਬਜ਼ੁਰਗਾਂ ਤੋਂ ਇਲਾਵਾ ਬੱਚਿਆਂ ਨੇ ਇਸ ਗੀਤ ਨੂੰ ਇਤਿਹਾਸਕ ਬਣਾਉਣ ਲਈ ਯੋਗਦਾਨ ਪਾਇਆ ਹੈ। ਮੋਦੀ ਸਰਕਾਰ ਦੇ ਸਿੰਘਾਸਨ ਤੱਕ ਕਿਸਾਨਾਂ ਨੇ ਇਸ ਗੀਤ ਦੇ ਫਿਲਮਾਂਕਣ ਦੌਰਾਨ ਜ਼ੋਰਦਾਰ ਨਾਅਰੇਬਾਜ਼ੀ ਕਰਕੇ ਉਨ੍ਹਾਂ ਦੇ ਬੋਲੇ ਕੰਨਾਂ ਤਕ ਆਪਣੀ ਆਵਾਜ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਗੀਤ ਦਾ ਵੀਡੀਓ ਫ਼ਿਲਮਾਂਕਣ ਬਹੁਤ ਹੀ ਖ਼ੂਬਸੂਰਤੀ ਨਾਲ ਗੀਤਕਾਰ ਕਿਰਪਾਲ ਮਾਅਣਾ ਦੀ ਨਿਰਦੇਸ਼ਨਾ ਹੇਠ ਕੀਤਾ ਗਿਆ ਹੈ। ਜਿਸ ਵਿੱਚ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਗੋਨਿਆਣਾ ਦੀ ਟੀਮ ਵੱਲੋਂ ਵੀ ਬਣਦਾ ਯੋਗਦਾਨ ਪਾਇਆ ਗਿਆ ਹੈ। ਇਸ ਸਬੰਧੀ ਗੁਰਨੈਬ ਸਾਜਨ ਨੇ ਦੱਸਿਆ ਕਿ ‘ਫਰਵਰੀ 2020 ਚ ਉਸ ਨੇ ਪੰਜਾਬ ਦੀ ਜਵਾਨੀ ਤੇ ਕਿਸਾਨੀ ਦੀ ਹਾਲਤ ਨੂੰ ਬਿਆਨ ਕਰਦਾ ਗੀਤ ‘ਖ਼ੁਦਕੁਸੀਆਂ ਅੱਜ ਕਿਰਸਾਨ ਕਰਨ ਚਿੱਟੇ ਨੇ ਗੱਭਰੂ ਮਾਰੇ’ ਰਿਲੀਜ਼ ਕੀਤਾ ਸੀ। ਜਿਸ ਨੂੰ ਸੰਗੀਤ ਪ੍ਰੇਮੀਆਂ ਵੱਲੋਂ ਭਰਵਾਂ ਪਿਆਰ ਦਿੱਤਾ ਗਿਆ। ਹੁਣ ਜਦੋਂ ਪੰਜਾਬ ਦੀ ਕਿਸਾਨੀ ਜਵਾਨੀ ਮਜ਼ਦੂਰ ਅਤੇ ਹਰ ਵਰਗ ਮੋਦੀ ਸਰਕਾਰ ਦੇ ਖ਼ਿਲਾਫ਼ ਸੜਕਾਂ ਰੇਲ ਪਟੜੀਆਂ ਉਪਰ ਆਪਣੇ ਹੱਕਾਂ ਲਈ ਰੋਸ ਧਰਨੇ ਲਗਾਈ ਬੈਠਾ ਹੈ ਤਾਂ ਉਹ ਕਿਸਾਨਾਂ ਦੇ ਅੰਦੋਲਨ ਵਿੱਚ ਆਪਣੇ ਇਸ ਗੀਤ ਰਾਹੀਂ ਕਿਸਾਨਾਂ ਦੇ ਦਰਦ ਨੂੰ ਬਿਆਨ ਕਰਕੇ ਦਿੱਲੀ ਸਰਕਾਰ ਦੀਆਂ ਜ਼ਿਆਦਤੀਆਂ ਦੇ ਖ਼ਿਲਾਫ਼ ਰੋਸ ਜਤਾ ਰਿਹਾ ਹੈ। ਅਗਲੇ ਦਿਨਾਂ ਵਿੱਚ ਪੰਜਾਬ ਦੇ ਜੁਝਾਰੂ ਕਿਸਾਨਾਂ ਮਜ਼ਦੂਰਾਂ ਦੇ ਹੱਕ ਵਿਚ ਆਪਣੇ ਗੀਤ ‘ਟੋਲ ਪਲਾਜ਼ੇ’ ਨੂੰ ਯੂ-ਟਿਊਬ ਜ਼ਰੀਏ ਘਰ-ਘਰ ਪਹੁੰਚਾਉਣ ਦੀ ਨਿਮਾਣੀ ਕੋਸ਼ਿਸ ਕਰੇਗਾ। ਉਨ੍ਹਾਂ ਪੰਜਾਬ ਦੀਆ ਜੁਝਾਰੂ ਜਥੇਬੰਦੀਆਂ ਕਿਸਾਨ, ਮਜਦੂਰ ਤੇ ਹਰ ਵਰਗ ਜੋ ਪੰਜਾਬ ਦੇ ਅੰਦੋਲਨ ਵਿੱਚ ਯੋਗਦਾਨ ਪਾ ਰਿਹਾ ਹੈ ਨੂੰ ਬੇਨਤੀ ਕੀਤੀ ਹੈ ਕਿ ਇਸ ਗੀਤ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਸੋਸ਼ਲ ਮੀਡੀਏ ਤੇ ਉਸ ਦਾ ਸਹਿਯੋਗ ਕੀਤਾ ਜਾਵੇ ਤਾਂ ਕਿ ਉਹ ਸੰਘਰਸ਼ੀ ਯੋਧਿਆ ਲਈ ਅੱਗੇ ਤੋਂ ਵੀ ਇਸੇ ਤਰਾਂ ਦੇ ਗੀਤ ਹੀ ਸੰਗੀਤ ਪ੍ਰੇਮੀਆਂ ਦੀ ਕਚਹਿਰੀ ਵਿੱਚ ਰੱਖ ਸਕੇ’। ਇਸ ਗੀਤ ਦੇ ਵੀਡੀਓ ਫ਼ਿਲਮਾਂਕਣ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਭਗਤਾ ਦੇ ਪ੍ਰਧਾਨ ਬਸੰਤ ਸਿੰਘ, ਬਲਾਕ ਬਠਿੰਡਾ ਦੇ ਪ੍ਰਧਾਨ ਅਮਰੀਕ ਸਿੰਘ ਸਿਵੀਆ ਤੋਂ ਇਲਾਵਾ ਸਮੁੱਚੀ ਜਥੇਬੰਦੀ ਨੇ ਪੂਰਨ ਸਹਿਯੋਗ ਦਿੱਤਾ ਹੈ। ਡਾ ਚੇਤ ਸਿੰਘ ਦਿਓਣ, ਜਰਨੈਲ ਸਿੰਘ ਦਿਉਣ, ਸਤਨਾਮ ਰਾਜਦੀਪ ਦਿਉਣ ਅਤੇ ਉਸ ਦੇ ਪਿੰਡ ਦੇ ਬੱਚਿਆਂ ਨੇ ਪੂਰਨ ਤੌਰ ਤੇ ਸਹਿਯੋਗ ਦਿੱਤਾ ਹੈ।


Share