ਪੱਛਮੀ ਲੰਡਨ ’ਚ ਲੁਟੇਰਿਆਂ ਵੱਲੋਂ ਬੈਗ ਖੋਹਣ ਦੌਰਾਨ ਸਿੱਖ ਲੜਕੇ ਦੀ ਹੱਤਿਆ

779
Share

-ਚਾਕੂ ਨਾਲ ਕੀਤਾ ਹਮਲਾ
ਲੰਡਨ, 25 ਨਵੰਬਰ (ਪੰਜਾਬ ਮੇਲ)- ਪੱਛਮੀ ਲੰਡਨ ਵਿਚ 16 ਸਾਲਾ ਬਿ੍ਰਟਿਸ਼ ਸਿੱਖ ਲੜਕੇ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸਕਾਟਲੈਂਡ ਯਾਰਡ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਿ੍ਰਤਕ ਦੀ ਪਛਾਣ ਅਸ਼ਮੀਤ ਸਿੰਘ ਵਜੋਂ ਹੋਈ ਹੈ। ਮੈਟਰੋਪੋਲੀਟਨ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਬੁੱਧਵਾਰ ਰਾਤ ਨੂੰ ਸਾਊਥਾਲ ’ਚ ਚਾਕੂ ਮਾਰਨ ਦੀਆਂ ਖਬਰਾਂ ਮਿਲੀਆਂ। ਜਦ ਪੁਲਿਸ ਉਥੇ ਪੁੱਜੀ, ਤਾਂ ਨੌਜਵਾਨ ਦੀ ਮੌਤ ਹੋ ਗਈ ਸੀ। ਅਸ਼ਮੀਤ ਦੇ ਦੋਸਤਾਂ ਨੇ ਦੱਸਿਆ ਕਿ ਲੁਟੇਰਿਆਂ ਨੇ ਅਸ਼ਮੀਤ ਦੇ ਵਧੀਆ ਬਰਾਂਡ ਦਾ ਬੈਗ ਖੋਹਣ ਲਈ ਚਾਕੂ ਮਾਰੇ, ਜਦਕਿ ਇਹ ਬੈਗ ਅਸਲੀ ਨਹੀਂ ਸੀ।

Share