ਪੱਛਮੀ ਲੰਡਨ ’ਚ ਪੰਜਾਬੀ ਦਾ ਚਾਕੂ ਮਾਰ ਕੇ ਕਤਲ

124
ਕਰਮਜੀਤ ਸਿੰਘ ਰੀਲ ਦੀ ਪੁਰਾਣੀ ਤਸਵੀਰ।
Share

ਲੰਡਨ, 28 ਜੂਨ (ਪੰਜਾਬ ਮੇਲ)- ਪੱਛਮੀ ਲੰਡਨ ਦੇ ਸ਼ਹਿਰ ਹੰਸਲੋ ’ਚ ਇਕ ਪੰਜਾਬੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਮੈਟਰੋਪੋਲੀਟਨ ਪੁਲਿਸ ਅਧਿਕਾਰੀਆਂ ਨੂੰ ਸ਼ਨਿੱਚਰਵਾਰ ਨੂੰ ਸਵੇਰੇ 12.30 ਵਜੇ ਸਟੇਨਜ਼ ਰੋਡ, ਹੰਸਲੋ ’ਚ ਇਕ ਵਿਅਕਤੀ ਦੇ ਗੰਭੀਰ ਰੂਪ ’ਚ ਜ਼ਖ਼ਮੀ ਹੋਣ ਦੀ ਸੂਚਨਾ ਮਿਲੀ। ਮੌਕੇ ’ਤੇ ਪਹੁੰਚੀ ਪੁਲਿਸ ਨੂੰ ਪੰਜਾਬੀ ਮੂਲ ਦੇ 31 ਸਾਲਾ ਕਰਮਜੀਤ ਸਿੰਘ ਰੀਲ ਜ਼ਖਮੀ ਹਾਲਤ ’ਚ ਮਿਲਿਆ ਅਤੇ ਉਸ ਨੂੰ ਮੌਕੇ ’ਤੇ ਹੀ ਮਿ੍ਰਤਕ ਐਲਾਨ ਦਿੱਤਾ ਗਿਆ। ਪੁਲਿਸ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਪੋਸਟਮਾਰਟਮ ਦੀ ਜਾਂਚ ’ਚ ਮੌਤ ਦਾ ਕਾਰਨ ਚਾਕੂ ਦੇ ਜ਼ਖ਼ਮ ਦੱਸਿਆ ਗਿਆ। ਅਜੇ ਤੱਕ ਘਟਨਾ ਸੰਬੰਧੀ ਕਿਸੇ ਦੀ ਗਿ੍ਰਫਤਾਰੀ ਨਹੀਂ ਹੋਈ। ਪੁਲਿਸ ਨੇ ਲੋਕਾਂ ਨੂੰ ਦੋਸ਼ੀਆਂ ਦੀ ਪਹਿਚਾਣ ਕਰਨ ਲਈ ਅੱਗੇ ਆਉਣ ਦੀ ਅਪੀਲ ਕੀਤੀ। ਜਾਂਚ ਚੀਫ਼ ਇੰਸਪੈਕਟਰ ਜੇਮਸ ਸ਼ਰਲੀ ਨੇ ਕਿਹਾ ਕਿ ‘‘ਸਾਡੀ ਜਾਂਚ ਉਨ੍ਹਾਂ ਘਟਨਾਵਾਂ ਦਾ ਪਤਾ ਲਗਾਉਣ ਲਈ ਤੇਜ਼ੀ ਨਾਲ ਜਾਰੀ ਹੈ, ਜਿਨ੍ਹਾਂ ਕਾਰਨ ਕਰਮਜੀਤ ਦੀ ਹੱਤਿਆ ਹੋਈ।’’

Share