ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ: ਸੀ.ਬੀ.ਆਈ. ਵੱਲੋਂ ਮਮਤਾ ਬੈਨਰਜੀ ਦੇ ਭਤੀਜੇ ਘਰ ਪੁੱਜੀ

813
Share

ਅਮਿਤ ਸ਼ਾਹ ਨੂੰ ਮਾਣਹਾਨੀ ਦੇ ਸੰਮਨ ਤੋਂ ਬਾਅਦ ਅਭਿਸ਼ੇਕ ਦੀ ਪਤਨੀ ਤੇ ਨਜ਼ਦੀਕੀ ਰਿਸ਼ਤੇਦਾਰ ਨੂੰ ਨੋਟਿਸ ਦੇ ਕੇ ਕੀਤਾ ਤਲਬ
ਕੋਲਕਾਤਾ, 21 ਫਰਵਰੀ (ਪੰਜਾਬ ਮੇਲ)- ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਨਜ਼ਦੀਕ ਆਉਂਦਿਆਂ ਹੀ ਕੇਂਦਰੀ ਏਜੰਸੀਆਂ ਸਰਗਰਮ ਹੋ ਗਈਆਂ ਹਨ। ਅੱਜ ਕੋਲਾ ਤਸਕਰੀ ਦੇ ਮਾਮਲੇ ’ਚ ਤਿ੍ਰਣਮੂਲ ਕਾਂਗਰਸ ਦੇ ਨੇਤਾ ਤੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਦੇ ਪਰਿਵਾਰ ਦੇ ਮੈਂਬਰਾਂ ਨੂੰ ਨੋਟਿਸ ਦੇਣ ਲਈ ਸੀ.ਬੀ.ਆਈ. ਟੀਮ ਅੱਜ ਉਨ੍ਹਾਂ ਦੇ ਘਰ ਪੁੱਜੀ। ਸੂਤਰਾਂ ਮੁਤਾਬਕ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਭਤੀਜੇ ਅਭਿਸ਼ੇਕ ਦੀ ਪਤਨੀ ਨੂੰ ਸੰਮਨ ਭੇਜਿਆ ਹੈ। ਇਸ ਤੋਂ ਪਹਿਲਾਂ ਅਭਿਸ਼ੇਕ ਦੀ ਸ਼ਿਕਾਇਤ ’ਤੇ ਵਿਸ਼ੇਸ਼ ਅਦਾਲਤ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਾਣਹਾਨੀ ਮਾਮਲੇ ’ਚ 22 ਫਰਵਰੀ ਨੂੰ ਖੁਦ ਜਾਂ ਵਕੀਲ ਨੂੰ ਪੇਸ਼ ਕਰਨ ਦਾ ਹੁਕਮ ਦਿੱਤਾ ਹੈ। ਇਸੇ ਦੌਰਾਨ ਕੋਲਾ ਤਸਕਰੀ ਮਾਮਲੇ ਦੇ ਸਬੰਧ ’ਚ ਸੀ.ਬੀ.ਆਈ. ਵੱਲੋਂ ਅਭਿਸ਼ੇਕ ਬੈਨਰਜੀ ਦੀ ਇੱਕ ਨਜ਼ਦੀਕੀ ਰਿਸ਼ਤੇਦਾਰ ਮੇਨਕਾ ਗੰਭੀਰ ਨੂੰ ਵੀ ਦੱਖਣੀ ਕੋਲਕਾਤਾ ’ਚ ਉਨ੍ਹਾਂ ਦੀ ਰਿਹਾਇਸ਼ ’ਤੇ ਨੋਟਿਸ ਦਿੱਤਾ ਗਿਆ। ਜਾਂਚ ਏਜੰਸੀ ਵੱਲੋਂ ਨੋਟਿਸ ਦੇ ਕੇ ਮੇਨਕਾ ਗੰਭੀਰ ਨੂੰ 22 ਫਰਵਰੀ ਨੂੰ ਤਲਬ ਕੀਤਾ ਗਿਆ ਹੈ।

Share