ਪੱਛਮੀ ਬੰਗਾਲ ਦੇ ਰਾਜਪਾਲ ਨੇ ਬਲਵਿੰਦਰ ਸਿੰਘ ਨੂੰ ਜਲਦ ਰਿਹਾਅ ਕਰਨ ਲਈ ਕਿਹਾ

573
ਕੋਲਕਾਤਾ 'ਚ ਸਾਬਕਾ ਫੌਜੀ ਧਰਨਾ ਦਿੰਦੇ ਹੋਏੇ।
Share

ਕੋਲਕਾਤਾ, 17 ਅਕਤੂਬਰ (ਪੰਜਾਬ ਮੇਲ)-ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੇ ਰਾਜ ਸਰਕਾਰ ਨੂੰ ਪ੍ਰਾਈਵੇਟ ਸੁਰੱਖਿਆ ਅਧਿਕਾਰੀ ਬਲਵਿੰਦਰ ਸਿੰਘ ਨੂੰ ਤੁਰੰਤ ਰਿਹਾਅ ਕਰਨ ਲਈ ਕਿਹਾ ਹੈ। ਸਾਲ ਪਹਿਲਾਂ ਰਾਜ ਭਵਨ ਵਿਖੇ ਅਹੁਦਾ ਸੰਭਾਲਣ ਤੋਂ ਬਾਅਦ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਤ੍ਰਿਣਮੂਲ ਕਾਂਗਰਸ ਸਰਕਾਰ ਨਾਲ ਲਗਾਤਾਰ ਤਣਾਅ ਚੱਲ ਰਿਹਾ ਹੈ। ਸ੍ਰੀ ਧਨਖੜ ਨੂੰ ਸਿੱਖ ਵਿਅਕਤੀ ਦੀ ਰਿਹਾਈ ਲਈ ਮਿਲਣ ਆਏ ਸਾਬਕਾ ਫ਼ੌਜੀਆਂ ਨੇ ਅਪੀਲ ਕੀਤੀ ਉਸ ਦੀ ਰਿਹਾਈ ਛੇਤੀ ਕਰਵਾਈ ਜਾਵੇ। ਇਸ ‘ਤੇ ਰਾਜਪਾਲ ਨੇ ਟਵੀਟ ਕੀਤਾ, ਸਾਬਕਾ ਸਰਵਿਸਮੈਨ ਵੈਟਰਨਜ਼ ਦੇ ਵਫ਼ਦ ਨੇ ਮੈਨੂੰ ਤੁਰੰਤ ਰਿਹਾਈ, ਕੇਸ ਵਾਪਸ ਲੈਣ ਦੀ ਮੰਗ ਕੀਤੀ। ਰਾਜਪਾਲ ਨੇ ਤਿੰਨ ਦਿਨ ਪਹਿਲਾਂ ਬਲਵਿੰਦਰ ਸਿੰਘ ਦੀ ਪਤਨੀ ਕਰਮਜੀਤ ਕੌਰ ਅਤੇ ਉਨ੍ਹਾਂ ਦੇ ਬੇਟੇ ਨਾਲ ਮੁਲਾਕਾਤ ਕੀਤੀ ਸੀ।


Share