ਪੱਛਮੀ ਬੰਗਾਲ ਤੇ ਓਡੀਸ਼ਾ ’ਚ ਜ਼ਿਮਨੀ ਚੋਣਾਂ 30 ਸਤੰਬਰ ਨੂੰ

452
Share

-ਪੱਛਮੀ ਬੰਗਾਲ ’ਚ 3 ਤੇ ਓਡੀਸ਼ਾ ਦੀ ਇਕ ਸੀਟ ’ਤੇ ਹੋਣੀ ਹੈ ਚੋਣ
ਕੋਲਕਾਤਾ, 6 ਸਤੰਬਰ (ਪੰਜਾਬ ਮੇਲ)-ਪੱਛਮੀ ਬੰਗਾਲ ਦੀ ਭਵਾਨੀਪੁਰ ਵਿਧਾਨ ਸਭਾ ਸੀਟ ਦੀ ਜ਼ਿਮਨੀ ਚੋਣ 30 ਸਤੰਬਰ ਨੂੰ ਹੋਵੇਗੀ। ਵੋਟਾਂ ਦੀ ਗਿਣਤੀ 3 ਅਕਤੂਬਰ ਨੂੰ ਹੋਵੇਗੀ। ਇਸ ਦੇ ਨਾਲ ਹੀ ਪੱਛਮੀ ਬੰਗਾਲ ’ਚ ਜੰਗੀਰਪੁਰ ਤੇ ਸ਼ਮਸ਼ੇਰਗੰਜ ਵਿਧਾਨ ਸਭਾ ਸੀਟ ਅਤੇ ਓਡੀਸ਼ਾ ’ਚ ਪਿੱਪਲੀ ਵਿਧਾਨ ਸਭਾ ਸੀਟ ’ਤੇ ਵੀ ਚੋਣ 30 ਸਤੰਬਰ ਨੂੰ ਹੋਵੇਗੀ। ਤਿ੍ਰਣਮੂਲ ਕਾਂਗਰਸ ਦਾ ਕਹਿਣਾ ਹੈ ਕਿ ਸਾਰੀਆਂ 7 ਸੀਟਾਂ ’ਤੇ ਚੋਣ ਕਰਵਾਉਣ ਦਾ ਇਹ ਸਹੀ ਸਮਾਂ ਹੈ। ਸੀ.ਪੀ.ਐੱਮ. ਨੇ ਮੰਗ ਕੀਤੀ ਹੈ ਕਿ ਨਗਰਪਾਲਿਕਾ ਚੋਣ ਵੀ ਕਰਵਾਈ ਜਾਣੀ ਚਾਹੀਦੀ ਹੈ। ਭਾਜਪਾ ਦਾ ਕਹਿਣਾ ਹੈ ਕਿ ਬਗੈਰ ਕਿਸੇ ਰੋਕ ਦੇ ਪ੍ਰਚਾਰ ਲਈ ਚੋਣ ਕਮਿਸ਼ਨ ਨੂੰ ਪ੍ਰਬੰਧ ਕਰਨਾ ਚਾਹੀਦਾ ਹੈ। ਇੱਥੇ ਇਹ ਜ਼ਿਕਰਯੋਗ ਹੈ ਕਿ ਅਹੁਦੇ ’ਤੇ ਬਣੇ ਰਹਿਣ ਲਈ ਮੁੱਖ ਮੰਤਰੀ ਮਮਤਾ ਬੈਨਰਜੀ ਲਈ 2 ਨਵੰਬਰ ਤੋਂ ਪਹਿਲਾਂ ਵਿਧਾਨ ਸਭਾ ਚੋਣ ਜਿੱਤ ਕੇ ਵਿਧਾਇਕਾ ਬਣਨਾ ਲਾਜ਼ਮੀ ਹੈ। ਕਿਉਂਕਿ ਉਹ ਨੰਦੀਗ੍ਰਾਮ ਵਿਧਾਨ ਸਭਾ ਸੀਟ ’ਤੇ ਚੋਣ ਹਾਰ ਗਏ ਸਨ। ਮੁੱਖ ਮੰਤਰੀ ਲਈ ਤਿ੍ਰਣਮੂਲ ਕਾਂਗਰਸ ਦੇ ਸੀਨੀਅਰ ਆਗੂ ਅਤੇ ਬਿਜਲੀ ਮੰਤਰੀ ਸੋਭਨਦੇਵ ਚਟੋਪਾਧਿਆਏ ਨੇ ਭਵਾਨੀਪੁਰ ਵਿਧਾਨ ਸਭਾ ਸੀਟ ਤੋਂ ਅਸਤੀਫਾ ਦਿੱਤਾ ਸੀ। ਮਮਤਾ ਬੈਨਰਜੀ ਭਵਾਨੀਪੁਰ ਤੋਂ ਚੋਣ ਲੜਨਗੇ। ਮਤਦਾਨ ਤੋਂ ਪਹਿਲਾਂ ਜੰਗੀਰਪੁਰ ਤੇ ਸ਼ਮਸ਼ੇਰਗੰਜ ਵਿਖੇ ਉਮੀਦਵਾਰਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਸੀ। ਇਸ ਕਾਰਨ ਉਥੇ ਚੋਣ ਰੱਦ ਕੀਤੀ ਗਈ ਸੀ।

Share