ਪੱਛਮੀ ਬੰਗਾਲ ਚੋਣਾਂ: ਮਮਤਾ ਬੈਨਰਜੀ ਵੱਲੋਂ 291 ਉਮੀਦਵਾਰਾਂ ਦਾ ਐਲਾਨ

390
Share

-ਨੰਦੀਗ੍ਰਾਮ ਤੋਂ ਚੋਣ ਲੜੇਗੀ ਮਮਤਾ ਬੈਨਰਜੀ
ਕੋਲਕਾਤਾ, 5 ਮਾਰਚ (ਪੰਜਾਬ ਮੇਲ)- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਤਿ੍ਰਣਮੂਲ ਕਾਂਗਰਸ ਸੁਪਰੀਮੋ ਮਮਤਾ ਬੈਨਜਰੀ ਨੇ ਰਾਜ ਵਿਧਾਨ ਸਭਾ ਦੀਆਂ ਕੁੱਲ 294 ਸੀਟਾਂ ਵਿਚੋਂ 291 ਲਈ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। ਦਾਰਜਲਿੰਗ ਦੀਆਂ ਤਿੰਨ ਸੀਟਾਂ ’ਤੇ ਪਾਰਟੀ ਦੇ ਸਹਿਯੋਗੀ ਦਲ ਚੋਣ ਲੜਨਗੇ। ਮਮਤਾ ਨੇ ਕਿਹਾ ਕਿ ਉਹ ਨੰਦੀਗ੍ਰਾਮ ਤੋਂ ਚੋਣ ਲੜਨਗੇ, ਜਦਕਿ ਸ਼ੋਭਨਦੇਬ ਚਟੋਪਾਧਿਆਏ ਭਵਾਨੀਪੁਰ ਤੋਂ ਚੋਣ ਲੜਨਗੇ। ਇਸ ਸੂਚੀ ਵਿਚ 50 ਔਰਤਾਂ ਤੇ 42 ਮੁਸਲਿਮ ਉਮੀਦਵਾਰਾਂ ਦੇ ਨਾਮ ਹਨ।

Share