ਪੱਛਮੀ ਬੰਗਾਲ ਚੋਣਾਂ : ਬੰਬ ਫਟਣ ਕਾਰਨ ਭਾਜਪਾ ਦੇ 6 ਕਾਰਕੁੰਨ ਜ਼ਖਮੀ; ਦੋ ਦੀ ਹਾਲਤ ਗੰਭੀਰ

413
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੋਣ ਰੈਲੀ ਤੋਂ ਪਹਿਲਾਂ ਕੋਲਕਾਤਾ ਦੇ ਬਿ੍ਰਗੇਡ ਪਰੇਡ ਗਰਾਊਂਡ ਦੀ ਸੁਰੱਖਿਆ ਦਾ ਜਾਇਜ਼ਾ ਲੈਂਦੇ ਹੋਏ ਹਵਾਈ ਫ਼ੌਜ ਦੇ ਹੈਲੀਕਾਪਟਰ।
Share

ਕੋਲਕਾਤਾ, 6 ਮਾਰਚ (ਪੰਜਾਬ ਮੇਲ)- ਪੱਛਮੀ ਬੰਗਾਲ ਦੇ ਦੱਖਣੀ 24 ਪਰਗਨਾ ਜ਼ਿਲ੍ਹੇ ’ਚ ਬੰਬ ਫਟਣ ਕਾਰਨ ਭਾਜਪਾ ਦੇ ਛੇ ਕਾਰਕੁਨ ਜ਼ਖ਼ਮੀ ਹੋ ਗਏ। ਇਨ੍ਹਾਂ ਵਿਚੋਂ ਦੋ ਦੀ ਹਾਲਤ ਗੰਭੀਰ ਹੈ। ਪੀੜਤਾਂ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਸ਼ੁੱਕਰਵਾਰ ਦੇਰ ਰਾਤ ਜਦੋਂ ਉਹ ਇੱਕ ਵਿਆਹ ਸਮਾਗਮ ਤੋਂ ਪਰਤ ਰਹੇ ਸਨ, ਤਾਂ ਸਥਾਨਕ ਤਿ੍ਰਣਮੂਲ ਕਾਂਗਰਸ ਕਾਰਕੁਨਾਂ ਨੇ ਉਨ੍ਹਾਂ ’ਤੇ ਬੰਬ ਸੁੱਟੇ। ਦੂਜੇ ਪਾਸੇ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਇਹ ਘਟਨਾ ਉਸ ਸਮੇਂ ਵਾਪਰੀ, ਜਦੋਂ ਭਾਜਪਾ ਕਾਰਕੁਨ ਦੇ ਘਰ ਅੰਦਰ ਦੇਸੀ ਬੰਬ ਬਣਾਏ ਜਾਣ ਸਮੇਂ ਉਹ ਗ਼ਲਤੀ ਨਾਲ ਫਟ ਗਿਆ। ਪੁਲਿਸ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਅਜੇ ਤੱਕ ਕਿਸੇ ਨੂੰ ਗਿ੍ਰਫ਼ਤਾਰ ਨਹੀਂ ਕੀਤਾ ਗਿਆ ਹੈ।

Share