ਪੱਛਮੀ ਅਫ਼ਰੀਕਾ ਵਿਚ ਕਿਸ਼ਤੀ ਪਲਟਣ ਕਾਰਨ 27 ਦੀ ਮੌਤ

622
Share

ਡਕਾਰ, 9 ਅਗਸਤ (ਪੰਜਾਬ ਮੇਲ)-  ਪੱਛਮੀ ਅਫ਼ਰੀਕਾ ਵਿਚ ਮੌਰਿਟਾਨਿਆ ਅਤੇ ਪੱਛਮੀ ਸਹਾਰਾ ਦੇ ਬੀਚ ਤਟ ‘ਤੇ ਇੱਕ ਕਿਸ਼ਤੀ ਦੇ ਪਲਟ ਜਾਣ ਕਾਰਨ ਉਸ ਵਿਚ ਸਵਾਰ ਘੱਟ ਤੋਂ ਘੱਟ 27 ਲੋਕਾਂ ਦੀ ਮੌਤ ਹੋ ਗਈ। ਸੰਯੁਕਤ ਰਾਸ਼ਟਰ ਏਜੰਸੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸੰਯੁਕਤ ਰਾਸ਼ਟਰ ਸ਼ਰਨਾਰਥੀ ਏਜੰਸੀ ਦੀ ਮੁਢਲੀ ਰਿਪੋਰਟ ਦੇ ਅਨੁਸਾਰ ਵਾਪਰੀ ਇਸ ਘਟਨਾ ਵਿਚ 40 ਤੋਂ ਜ਼ਿਆਦਾ ਲੋਕਾਂ ਦੇ ਮਾਰੇ ਜਾਣ ਦੀ ਸੰਭਾਵਨਾ ਹੈ। ਕੌਮਾਂਤਰੀ ਪਰਵਾਸ ਸੰਗਠਨ ਦੀ ਮੌਰਿਟਾਨਿਆ ਮਿਸ਼ਨ ਦੀ ਮੁਖੀ ਲਾਰਾ ਨੇ ਕਿਹਾ ਕਿ ਕੋਵਿਡ 19 ਦੇ ਦੌਰਾਨ ਆਵਜਾਈ ‘ਤੇ ਰੋਕ ਦੇ ਬਾਵਜੂਦ ਪਰਵਾਸੀ ਜੋਖ਼ਮ ਚੁੱਕ ਕੇ ਯਾਤਰਾ ਕਰ ਰਹੇ ਹਨ। ਸੰਯੁਕਤ ਰਾਸ਼ਟਰ ਏਜੰਸੀ ਨੇ ਕਿਹਾ ਕਿ ਇਹ ਕਿਸ਼ਤੀ ਕੁਝ ਦਿਨ ਪਹਿਲਾਂ ਪੱਛਮੀ ਸਹਾਰਾ ਦੇ ਡਾਖਲਾ ਤੋਂ ਰਵਾਨਾ ਹੋਈ ਸੀ ਅਤੇ ਸਪੇਨ ਦੇ ਕੇਨੇਰੀ ਟਾਪੂ ਸਮੂਹ ਵੱਲ ਵਧ ਰਹੀ ਸੀ।  ਇਸ ਦੌਰਾਨ Îਇਸ ਦੇ ਇੰਜਣ ਵਿਚ ਗੜਬੜੀ ਹੋਈ ਅਤੇ ਇਸ ਵਿਚ ਸਵਾਰ ਯਾਤਰੀ ਸਮੁੰਦਰ ਵਿਚ ਫਸ ਗਏ।

Share