ਪੱਛਮੀ ਅਮਰੀਕਾ ਦੀਆਂ ਜੰਗਲੀ ਅੱਗਾਂ ਦਾ ਧੂੰਆਂ ਹਜ਼ਾਰਾਂ ਮੀਲ ਦੂਰ ਸ਼ਹਿਰਾਂ ਨੂੰ ਕਰ ਰਿਹੈ ਪ੍ਰਭਾਵਿਤ

294
Share

ਫਰਿਜ਼ਨੋ, 11 ਅਗਸਤ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕਾ ਦੇ ਪੱਛਮੀ ਖੇਤਰਾਂ ’ਚ ਲੱਗੀ ਭਿਆਨਕ ਜੰਗਲ ਦੀ ਅੱਗ ਦਾ ਧੂੰਆਂ 1,000 ਮੀਲ ਤੋਂ ਵੱਧ ਦੂਰ ਸ਼ਹਿਰਾਂ ਵਿਚ ਹਵਾ ਦੀ ਗੁਣਵੱਤਾ ਨੂੰ ਪ੍ਰਭਾਵਤ ਕਰ ਰਿਹਾ ਹੈ। ਇਸ ਵੇਲੇ ਅਮਰੀਕਾ ਦੇ ਪੱਛਮੀ ਖੇਤਰਾਂ ਵਿਚ 100 ਤੋਂ ਵੱਧ ਜੰਗਲੀ ਅੱਗਾਂ ਤਬਾਹੀ ਮਚਾ ਰਹੀਆਂ ਹਨ, ਜਿਨ੍ਹਾਂ ਦਾ ਵੱਡਾ ਹਿੱਸਾ ਕੈਲੀਫੋਰਨੀਆ ਤੋਂ ਮੋਂਟਾਨਾ ਤੱਕ ਹੈ, ਪਰ ਇਨ੍ਹਾਂ ਦਾ ਧੂੰਆਂ ਦੇਸ਼ ਦੇ ਬਾਕੀ ਹਿੱਸਿਆਂ ਵਿਚ ਵੀ ਫੈਲ ਰਿਹਾ ਹੈ। ਕੈਲੀਫੋਰਨੀਆ ਦੇ ਖੇਤਰਾਂ ਵਿਚ ਤਾਂ ਜੰਗਲੀ ਅੱਗਾਂ ਦਾ ਧੂੰਆਂ ਵਾਤਾਵਰਨ ਨੂੰ ਖਰਾਬ ਕਰ ਹੀ ਰਿਹਾ ਹੈ, ਬਲਕਿ 1,200 ਮੀਲ ਤੋਂ ਵੀ ਜ਼ਿਆਦਾ ਦੂਰ ਡੇਨਵਰ ਵਿਚ ਵੀ ਹਵਾ ਦੀ ਗੁਣਵੱਤਾ ਘੱਟ ਰਹੀ ਹੈ। ਆਈ ਕਿਯੂ ਏਅਰ ਜੋ ਕਿ ਇੱਕ ਡਾਟਾ ਟੂਲ ਹੈ ਅਤੇ¿; ਦੁਨੀਆਂ ਭਰ ਦੇ ਸ਼ਹਿਰਾਂ ਵਿਚ ਹਵਾ ਦੀ ਗੁਣਵੱਤਾ ਨੂੰ ਮਾਪਦਾ ਅਤੇ ਦਰਜਾ ਦਿੰਦਾ ਹੈ, ਦੇ ਅਨੁਸਾਰ ਸ਼ਨੀਵਾਰ ਦੁਪਹਿਰ ਨੂੰ, ਡੇਨਵਰ ਦੀ ਹਵਾ ਗੁਣਵੱਤਾ ਵਿਸ਼ਵ ਵਿਚ ਸਭ ਤੋਂ ਖਰਾਬ ਦਰਜਾਬੰਦੀ ਵਿਚ ਸ਼ਾਮਲ ਸੀ ਅਤੇ ਐਤਵਾਰ ਦੁਪਹਿਰ ਨੂੰ ਡੇਨਵਰ ਦੂਜੇ ਸਥਾਨ ’ਤੇ ਸੀ। ਸੋਮਵਾਰ ਸਵੇਰ ਤੱਕ, ਸਾਲਟ ਲੇਕ ਸਿਟੀ ਇਸ ਸੂਚੀ ਵਿਚ 6ਵੇਂ ਸਥਾਨ ’ਤੇ, ਜਦੋਂ ਕਿ ਡੇਨਵਰ 10ਵੇਂ ਨੰਬਰ ’ਤੇ ਆਇਆ। ਜੰਗਲੀ ਅੱਗਾਂ ਕਾਰਨ ਪੈਦਾ ਹੋਏ ਧੂੰਏ ਕਾਰਨ ਹਵਾ ਦੀ ਗੁਣਵੱਤਾ ਘੱਟ ਹੋਣ ਕਾਰਨ ਨਿਵਾਸੀਆਂ ਦੀ ਸਿਹਤ ਲਈ ਇੱਕ ਵੱਡਾ ਖਤਰਾ ਪੈਦਾ ਹੋਇਆ ਹੈ। ਜਦਕਿ ਅਧਿਕਾਰੀਆਂ ਦੁਆਰਾ ਹਵਾ ਦੀ ਗੁਣਵੱਤਾ ਸਹੀ ਹੋਣ ਦੀ ਉਮੀਦ ਹੈ।

Share