ਪੰਜ ਸਾਲ ਵਿਚ ਮੋਦੀ ਨੇ ਕੀਤੀ 58 ਦੇਸ਼ਾਂ ਦੀ ਯਾਤਰਾ

543
Share

ਖ਼ਰਚੇ 517 ਕਰੋੜ ਰੁਪਏ

ਨਵੀਂ ਦਿੱਲੀ, 24 ਸਤੰਬਰ (ਪੰਜਾਬ ਮੇਲ)-  ਸਰਕਾਰ ਨੇ ਰਾਜ ਸਭਾ ਵਿਚ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਨੇ 2015 ਤੋਂ ਹੁਣ ਤੱਕ 58 ਦੇਸ਼ਾਂ ਦੀ ਯਾਤਰਾ ਕੀਤੀ। ਉਨ੍ਹਾਂ ‘ਤੇ 517 ਕਰੋੜ ਰੁਪਏ ਖ਼ਰਚ ਹੋਏ। ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਨੇ ਰਾਜ ਸਭਾ ਵਿਚ ਇੱਕ ਲਿਖਤੀ ਜਵਾਬ ਵਿਚ 2015 ਤੋਂ ਪ੍ਰਧਾਨ ਮੰਤਰੀ ਦੇ ਵਿਦੇਸ਼ ਦੌਰੇ ਅਤੇ  ਉਸ ਦੇ ਨਤੀਜੇ ਦਾ ਬਿਓਰਾ ਦਿੱਤਾ। ਮੁਰਲੀਧਰਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਵਿਦੇਸ਼ ਯਾਤਰਾ ‘ਤੇ ਕੁਲ 517.82 ਕਰੋੜ ਰੁਪਏ ਖ਼ਰਚ ਹੋਏ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਪੰਜ ਪੰਜ ਵਾਰ ਅਮਰੀਕਾ, ਰੂਸ ਅਤੇ ਚੀਨ ਦੇ ਦੌਰੇ ਕੀਤੇ। ਇਸ ਤੋਂ ਇਲਾਵਾ  ਸਿੰਗਾਪੁਰ, ਜਰਮਨੀ, ਫਰਾਂਸ, ਸ੍ਰੀਲੰਕਾ ਅਤੇ ਸੰਯੁਕਤ ਅਰਬ ਅਮੀਰਾਤ ਦੇ ਕਈ ਦੌਰੇ ਕੀਤੇ। ਉਨ੍ਹਾਂ ਵਿਚੋਂ ਕੁਝ ਦੌਰੇ ਇੱਕ ਵਾਰ ਵਿਚ ਇਕੱਠੇ ਕਈ ਦੇਸ਼ਾਂ ਦੇ ਸ਼ਾਮਲ ਸੀ, ਜਦ ਕਿ ਇੱਕ ਵਾਰ ਵਿਚ ਸਿਰਫ  ਇੱਕ ਦੇਸ਼ ਦਾ ਵੀ ਦੌਰਾ ਕੀਤਾ।
ਪ੍ਰਧਾਨ ਮੰਤਰੀ ਦਾ ਆਖਰੀ ਦੌਰਾ 13-14 ਨਵੰਬਰ, 2019 ਦਾ ਸੀ, ਜਦ ਉਹ ਬ੍ਰਿਕਸ ਸੰਮੇਲਨ ਵਿਚ ਹਿੱਸਾ ਲੈਣ ਦੇ ਲਈ ਬਰਾਜ਼ੀਲ ਗਏ ਸੀ। ਉਨ੍ਹਾ ਕਿਹਾ ਕਿ ਮੋਦੀ ਦੇ ਦੌਰਿਆਂ ਨਾਲ ਭਾਰਤ ਦੇ ਬਾਰੇ ਵਿਚ ਉਨ੍ਹਾਂ ਦੇਸ਼ਾਂ ਦੀ ਸਮਝ ਵਿਕਸਿਤ ਹੋਈ। ਨਾਲ ਹੀ  ਉਨ੍ਹਾਂ ਦੇਸ਼ਾਂ ਤੋਂ ਭਾਰਤ ਦੇ ਵਪਾਰ ਤੇ Îਨਿਵੇਸ਼,  ਰੱਖਿਆ ਜਿਹੇ ਦੁਵੱਲੇ ਰਿਸ਼ਤੇ ਨੂੰ ਮਜ਼ਬੂਤ ਕਰਨ ਵਿਚ ਮਦਦ ਮਿਲੀ।


Share