ਪੰਜ ਲੱਖ ਲੋਕ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਕਾਰਨ ਘਰ ਛੱਡਣ ਲਈ ਮਜਬੂਰ

578
Share

ਕੈਲੀਫੋਰਨੀਆ, 12 ਸਤੰਬਰ (ਪੰਜਾਬ ਮੇਲ)- ਜੰਗਲਾਂ ਵਿਚ ਲੱਗੀ ਨਾਲ ਸਿਰਫ ਕੈਲੀਫੋਰਨੀਆ ਹੀ ਪ੍ਰਭਾਵਤ ਨਹੀਂ ਹੈ। ਗੁਆਂਢੀ ਓਰੇਗਨ ਅਤੇ ਵਾਸ਼ਿੰਗਟਨ ਸੂਬੇ ਵਿਚ ਵੀ ਇਸ ਨਾਲ ਕਾਫੀ ਨੁਕਸਾਨ ਹੋਇਆ ਹੈ। ਓਰੇਗਨ ਦੇ ਗਵਰਨਰ ਕੇਟ ਬਰਾਊਨ ਨੇ ਦੱਸਿਆ ਕਿ ਪਿਛਲੇ ਤਿੰਨ  ਦਿਨਾਂ ਦੇ ਦੌਰਾਨ ਅੱਗ 9 ਏਕੜ ਜ਼ਮੀਨ ਨੂੰ ਅਪਣੀ ਲਪੇਟ ਵਿਚ ਲੈ ਚੁੱਕੀ ਹੈ। ਹੁਣ ਤੱਕ ਪੰਜ ਲੱਖ ਲੋਕਾਂ ਨੂੰ ਘਰ ਛੱਡਣ  ‘ਤੇ ਮਜਬੂਰ ਹੋਣਾ ਪਿਆ ਹੈ। ਇਹ ਸੂਬੇ ਦੀ ਕੁਲ 42 ਲੱਖ ਦੀ ਆਬਾਦੀ ਦੇ 10 ਫ਼ੀਸਦੀ ਤੋਂ ਜ਼ਿਆਦਾ ਹਨ।

ਪੋਰਟਲੈਂਡ ਮੈਟਰੋ ਖੇਤਰ ਨੂੰ ਖਾਲੀ ਕਰਾਵੁਣ ਦੇ ਸਬੰਧ ਵਿਚ ਜਦ ਅੱਗ ਬੁਝਾਊ ਵਿਭਾਗ ਦੇ ਅਧਿਕਾਰੀਆਂ ਤੋਂ ਪੁਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਹਵਾ ਦੀ ਗਤੀ ਅਤੇ ਉਸ ਦੀ ਦਿਸ਼ਾ ‘ਤੇ ਨਿਰਭਰ ਕਰਦਾ ਹੈ। ਜੰਗਲ ਦੀ ਅੱਗ ਨਾਲ ਹੁਣ ਤੱਕ 11 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਕਿਉਂਕਿ 16 ਲੋਕ ਅਜੇ ਵੀ ਲਾਪਤਾ ਹਨ।


Share