ਪੰਜ ਭਾਰਤੀ ਸ਼ਾਂਤੀ ਰੱਖਿਅਕਾਂ ਨੂੰ ਮਰਨ ਉਪਰੰਤ ਸੰਯੁਕਤ ਰਾਸ਼ਟਰ ਦੇ ਤਗਮੇ ਨਾਲ ਕੀਤਾ ਜਾਵੇਗਾ ਸਨਮਾਨਿਤ

683
Share

ਸੰਯੁਕਤ ਰਾਸ਼ਟਰ, 29 ਮਈ (ਪੰਜਾਬ ਮੇਲ)-ਪੰਜ ਭਾਰਤੀ ਸ਼ਾਂਤੀ ਰੱਖਿਅਕਾਂ ਸਮੇਤ 83 ਸੈਨਿਕਾਂ, ਪੁਲਿਸ ਅਤੇ ਸਿਵਲ ਕਰਮੀਆਂ ਨੂੰ ਮਰਨ ਉਪਰੰਤ ਨਾਮੀ ਸੰਯੁਕਤ ਰਾਸ਼ਟਰ ਤਗਮੇ ਨਾਲ ਇਸ ਹਫ਼ਤੇ ਸਨਮਾਨਿਤ ਕੀਤਾ ਜਾਵੇਗਾ। ਇਨ੍ਹਾਂ ਸਾਰਿਆਂ ਨੇ ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਆ ਮੁਹਿੰਮਾਂ ‘ਚ ਭਾਗ ਲੈਂਦੇ ਹੋਏ ਪਿਛਲੇ ਸਾਲ ਆਪਣੀਆਂ ਜਾਨਾਂ ਵਾਰ ਦਿੱਤੀਆਂ ਸਨ। ਦੱਸਣਯੋਗ ਹੈ ਕਿ ਤਗਮੇ ਦਾ ਨਾਂ ਸੰਯੁਕਤ ਰਾਸ਼ਟਰ ਦੇ ਦੂਸਰੇ ਜਨਰਲ ਸਕੱਤਰ ਦੇ ਨਾਂ ‘ਤੇ ਰੱਖਿਆ ਗਿਆ ਹੈ। ਇਨ੍ਹਾਂ ਦੀ 1961 ‘ਚ ਇਕ ਰਹੱਸਮਈ ਜਹਾਜ਼ ਦੁਰਘਟਨਾ ‘ਚ ਮੌਤ ਹੋ ਗਈ ਸੀ। ਵਰਣਨਯੋਗ ਹੈ ਕਿ ਇਨ੍ਹਾਂ ਨੂੰ ਮਰਨ ਉਪਰੰਤ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਦੱਖਣੀ ਸੁਡਾਨ ‘ਚ ਸੰਯੁਕਤ ਰਾਸ਼ਟਰ ਦੇ ਮਿਸ਼ਨ ‘ਚ ਸੇਵਾ ਦੇਣ ਵਾਲੇ ਮੇਜਰ ਰਵੀ ਇੰਦਰ ਸਿੰਘ ਸੰਧੂ ਅਤੇ ਸਾਰਜੈਂਟ ਲਾਲ ਮਨਹੋਤਰਾ ਤਰਸੇਮ, ਲੈਬਨਾਨ ‘ਚ ਸੰਯੁਕਤ ਰਾਸ਼ਟਰ ਅੰਤਰਿਮ ਬਲ ‘ਚ ਸਾਰਜੈਂਟ ਰਮੇਸ਼ ਸਿੰਘ, ਯੂ. ਐੱਨ. ਡਿਸਏਂਗਜਮੈਂਟ ਆਬਜ਼ਰਵਰ ਫ਼ੋਰਸ ‘ਚ ਕੰਮ ਕਰਨ ਵਾਲੇ ਪੀ. ਜਾਨਸਨ ਬੇਕ ਅਤੇ ਕਾਂਗੋ ‘ਚ ਸੰਯੁਕਤ ਰਾਸ਼ਟਰ ਦੇ ਮਿਸ਼ਨ ‘ਚ ਕੰਮ ਕਰਨ ਵਾਲੇ ਐਡਵਰਡ ਏ. ਪਿੰਟੋ ਨੂੰ 29 ਮਈ ਨੂੰ ਅੰਤਰਰਾਸ਼ਟਰੀ ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਅਕ ਦਿਵਸ ‘ਤੇ ਮਰਨ ਉਪਰੰਤ ਦੈਗ ਹੈਮਰਸਕੋਲਦ ਤਗਮਾ ਦਿੱਤਾ ਜਾਵੇਗਾ।


Share