ਪੰਜਾ ਸਾਹਿਬ (ਹਸਨ ਅਬਦਾਲ) ਦੀ ਸਿੱਖ ਬੱਚੀ ਆਪਣੇ ਮਾਪਿਆਂ ਕੋਲ ਸੁਰੱਖਿਅਤ ਘਰ ਪਹੁੰਚੀ : ਏ.ਜੀ.ਪੀ.ਸੀ.

555
Share

ਅਟਕ, 23 ਸਤੰਬਰ (ਪੰਜਾਬ ਮੇਲ)- ਗੁਰਦੁਆਰਾ ਸਾਹਿਬ ਪੰਜਾ ਸਾਹਿਬ ਨਾਲ ਸੰਬਧਿਤ ਡਾਕਟਰੀ ਅਮਲੇ ਦੇ ਸਰਦਾਰ ਪ੍ਰੀਤਮ ਸਿੰਘ ਦੀ ਬੇਟੀ ਬੁਲਬੁਲ ਕੌਰ ਪਾਕਿਸਤਾਨੀ ਪੰਜਾਬ ਪੁਲਿਸ ਦੀ ਮਿਹਨਤ ਤੇ ਉਦਮ ਨਾਲ ਵਾਪਸ ਆਪਣੇ ਘਰ ਸੁਰੱਖਿਅਤ ਪਹੁੰਚ ਗਈ ਹੈ। ਅਟਕ ਜ਼ਿਲ੍ਹੇ ਦੇ ਪੁਲਿਸ ਕਪਤਾਨ ਖਾਲਿਦ ਹਮਦਾਨੀ ਨੇ ਸਿੱਖ ਪਰਿਵਾਰ, ਸਰਕਾਰ, ਪੁਲਿਸ, ਦਾਰੁਲ ਅਮਾਨ ਦੇ ਪਰਿਵਾਰ ਨਾਲ ਜਿੱਥੇ ਲੜਕੀ ਰੱਖੀ ਸੀ, ਨਾਲ ਸੰਪਰਕ ਕਰਕੇ ਅਦਾਲਤ ਨੂੰ ਦੱਸਿਆ ਕਿ ਲੜਕੀ ਨੂੰ ਉਸਦੀ ਮਰਜ਼ੀ ਨਾਲ ਉਸਦੇ ਮਾਪਿਆਂ ਨਾਲ ਮਿਲਾ ਦਿੱਤਾ ਗਿਆ ਹੈ ਤੇ ਲੜਕੀ ਆਪਣੀ ਮਰਜ਼ੀ ਨਾਲ ਆਪਣੇ ਘਰ ਸੁਰੱਖਿਅਤ ਪਹੁੰਚ ਗਈ ਹੈ। ਭਾਈ ਪ੍ਰੀਤਮ ਸਿੰਘ ਨੇ ਪਾਕਿਸਤਾਨ ਸਰਕਾਰ, ਪਾਕਿਸਤਾਨ ਦੇ ਸੂਚਨਾ ਮਹਿਕਮੇ ਤੇ ਪੰਜਾਬ ਪੁਲਿਸ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਉਹ ਸਰਕਾਰੀ ਅਦਾਰਿਆਂ ਦੇ ਬਹੁਤ ਸ਼ੁਕਰਗੁਜਾਰ ਹਨ ਕਿ ਉਨ੍ਹਾਂ ਨੇ ਬਹੁਤ ਮਿਹਨਤ ਕਰਦਿਆਂ ਸਾਡੀ ਬੇਟੀ ਨੂੰ ਲੱਭ ਕੇ ਸਾਡੇ ਤੱਕ ਪਹੁੰਚਾ ਦਿੱਤਾ ਹੈ।
ਏ.ਜੀ.ਪੀ.ਸੀ. ਦੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ ਹੁਰਾਂ ਸਿੱਖ ਬੱਚੀ ਦੇ ਘਰ ਪਹੁੰਚਣ ਵਾਸਤੇ ਯੂ.ਕੇ. ਦੇ ਡਾਕਟਰ ਇਕਤਦਾਰ ਚੀਮਾ, ਪਾਕਿਸਤਾਨ ਸਰਕਾਰ, ਪਾਕਿਸਤਾਨ ਪੰਜਾਬ ਪੁਲਿਸ ਮਹਿਕਮੇ ਤੇ ਪਾਕਿਸਤਾਨੀ ਅਦਾਲਤੀ ਢਾਂਚੇ ਦਾ ਧੰਨਵਾਦ ਕੀਤਾ ਹੈ, ਜੋ ਪਾਕਿਸਤਾਨ ਦੀਆਂ ਘੱਟਗਿਣਤੀ ਕੌਮਾਂ ਦੇ ਪਰਿਵਾਰਾਂ ਦਾ ਪੂਰਾ ਖਿਆਲ ਰੱਖਦੇ ਹਨ ਤੇ ਉਨ੍ਹਾਂ ਦੇ ਕੰਮ ਆਉਂਦੇ ਹਨ। ਡਾਕਟਰ ਇਕਤਦਾਰ ਚੀਮਾ ਨੇ ਅਮਰੀਕਾ, ਯੂ.ਕੇ. ਤੇ ਪਾਕਿਸਤਾਨੀ ਮਹਿਕਮਿਆਂ ‘ਚ ਤਾਲਮੇਲ ਬਣਾ ਕੇ ਸਿੱਖ ਪਰਿਵਾਰ ਦੀ ਬਹੁਤ ਮਦਦ ਕੀਤੀ ਹੈ।


Share