ਪੰਜਾਬ-ਹਰਿਆਣਾ ਵਿੱਚ ਜੀਓ ਨੂੰ ਹੁਣ ਤੱਕ ਦਾ ਸਭ ਤੋਂ ਵੱਡਾ ਖੋਰਾ 

119
Share

ਚੰਡੀਗੜ੍ਹ, 20 ਫਰਵਰੀ (ਪੰਜਾਬ ਮੇਲ)- ਦੰਸਬਰ 2020 ਦੌਰਾਨ ਪੰਜਾਬ ਅਤੇ ਹਰਿਆਣਾ ਵਿੱਚ ਜੀਓ ਦੇ ਗਾਹਕਾਂ ਦੀ ਗਿਣਤੀ ਨੇ ਵੱਡਾ ਗੋਤਾ ਖਾਧਾ ਹੈ। ਇਸ ਨੂੰ ਕੇਂਦਰ ਵੱਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਜਾਰੀ ਕਿਸਾਨ ਸੰਘਰਸ਼ ਦਾ ਇੱਕ ਅਸਰ ਮੰਨਿਆ ਜਾ ਰਿਹਾ ਹੈ।
ਟੈਲੀਕੌਮ ਰੈਗੂਲੇਟਰੀ ਅਥਾਰਟੀ ਵੱਲੋਂ ਜਾਰੀ ਜਾਣਕਾਰੀ ਮੁਤਾਬਕ ਪੰਜਾਬ ਅਤੇ ਹਰਿਆਣਾ ਹੀ ਉਹ ਦੋ ਸੂਬੇ ਸਨ ਜਿੱਥੇ ਜੀਓ ਦਾ ਗਾਹਕ ਅਧਾਰ ਖੁਰਿਆ ਹੈ।
 ਪੰਜਾਬ ਵਿੱਚ ਜੀਓ ਦੇ ਸਵਾ ਕਰੋੜ ਗਾਹਕ ਸਨ ਜੋ ਕਿ ਪਿਛਲੇ ਡੇਢ ਸਾਲ ਦੇ ਮੁਕਾਬਲੇ ਸਭ ਤੋਂ ਘੱਟ ਹਨ। ਨਵੰਬਰ 2020 ਵਿੱਚ ਜੀਓ ਦੇ ਗਾਹਕਾਂ ਦੀ ਗਿਣਤੀ 1.40 ਕਰੋੜ ਸੀ।

ਇਹ ਦੂਜੀ ਵਾਰ ਹੈ ਜਦੋਂ ਲਾਂਚ ਹੋਣ ਤੋਂ ਬਾਅਦ ਜੀਓ ਦੇ ਗਾਹਕਾਂ ਵਿੱਚ ਕਮੀ ਦੇਖੀ ਗਈ ਹੋਵੇ। ਇਸ ਤੋਂ ਪਹਿਲਾਂ ਨਵੰਬਰ 2019 ਵਿੱਚ ਬੀਐੱਸਐੱਨਐੱਲ ਤੋਂ ਇਲਾਵਾ ਸਾਰੀਆਂ ਕੰਪਨੀਆਂ ਨੇ ਆਪਣੇ ਗਾਹਕ ਅਧਾਰ ਵਿੱਚ ਕਮੀ ਰਿਪੋਰਟ ਕੀਤੀ ਸੀ।


Share