ਪੰਜਾਬ ਸਰਕਾਰ ਵੱਲੋਂ ਮਾਨਸਾ, ਪਟਿਆਲਾ ਤੇ ਮੋਗਾ ਸਣੇ 6 ਜ਼ਿਲ੍ਹਿਆਂ ਦੇ ਐੱਸ.ਐੱਸ.ਪੀ. ਦੇ ਤਬਾਦਲੇ

259
ਮਾਨਸਾ, 1 ਜਨਵਰੀ (ਪੰਜਾਬ ਮੇਲ)- ਪੰਜਾਬ ਸਰਕਾਰ ਵੱਲੋਂ ਅੱਜ 6 ਜ਼ਿਲ੍ਹਿਆਂ ਦੇ ਐੱਸ.ਐੱਸ.ਪੀ. ਦੇ ਤਬਾਦਲੇ ਕੀਤੇ ਗਏ ਹਨ। ਇਨ੍ਹਾਂ ਵਿਚ ਮਾਨਸਾ ਦੇ ਐੱਸ.ਐੱਸ.ਪੀ. ਡਾ. ਸੰਦੀਪ ਗਰਗ ਨੂੰ ਹੀ ਬਤੌਰ ਐੱਸ.ਐੱਸ.ਪੀ. ਪਟਿਆਲਾ ਲਾਇਆ ਗਿਆ ਹੈ। ਜਿਹੜੇ ਹੋਰ ਐੱਸ.ਐੱਸ.ਪੀ. ਬਦਲੇ ਗਏ ਹਨ, ਉਨ੍ਹਾਂ ਵਿਚ ਮੁਖਵਿੰਦਰ ਸਿੰਘ ਐੱਸ.ਐੱਸ.ਪੀ. ਬਟਾਲਾ, ਬਲਵਿੰਦਰ ਸਿੰਘ ਐੱਸ.ਐੱਸ.ਪੀ. ਖੰਨਾ, ਸੁਰਿੰਦਰ ਜੀਤ ਸਿੰਘ ਮੰਡ ਐੱਸ.ਐੱਸ.ਪੀ. ਮੋਗਾ, ਹਰਕਮਲਪ੍ਰੀਤ ਸਿੰਘ ਖੱਖ ਐੱਸ.ਐੱਸ.ਪੀ. ਕਪੂਰਥਲਾ ਤੇ ਹਰਚਰਨ ਸਿੰਘ ਭੁੱਲਰ ਐੱਸ.ਐੱਸ.ਪੀ. ਪਟਿਆਲਾ ਸ਼ਾਮਲ ਹਨ।