ਪੰਜਾਬ ਸਰਕਾਰ ਵੱਲੋਂ ਮਜੀਠੀਆ ਦੀ ਅਕਾਲੀ-ਭਾਜਪਾ ਕਾਰਜਕਾਲ ਦੌਰਾਨ ਬਣਾਈ ਜਾਇਦਾਦ ਨੂੰ ਖੰਗਾਲਣ ਦੀ ਤਿਆਰੀ

207
Share

ਚੰਡੀਗੜ੍ਹ, 27 ਦਸੰਬਰ (ਪੰਜਾਬ ਮੇਲ)- ਪੰਜਾਬ ਸਰਕਾਰ ਨੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਅ ਦੇ ਖ਼ਿਲਾਫ਼ ਡਰੱਗ ਸਬੰਧੀ ਮਾਮਲਾ ਦਰਜ ਕਰਨ ਤੋਂ ਬਾਅਦ ਉਨ੍ਹਾਂ ਦੇ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਬਣਾਈ ਜਾਇਦਾਦ ਨੂੰ ਖੰਗਾਲਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧ ਵਿਚ ਡੀ.ਜੀ.ਪੀ. ਆਫਿਸ, ਵਿਜੀਲੈਂਸ ਬਿਉਰੋ ਅਤੇ ਐੱਸ.ਟੀ.ਐੱਫ. ਦੀ ਸਾਂਝੀ ਮੀਟਿੰਗ ਦੌਰਾਨ ਮਜੀਠੀਆ ਦੀ ਜਾਇਦਾਦ ਨੂੰ ਲੈ ਕੇ ਆਕਲਨ ਕਰਨ ਦੇ ਲਈ ਦੋ ਟੀਮਾਂ ਦਾ ਗਠਨ ਕੀਤਾ ਗਿਆ। ਜੋ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਆਪਣੀ ਰਿਪੋਰਟ ਦੇਵੇਗੀ। ਮਜੀਠੀਆ ਨੂੰ ਗਿ੍ਰਫਤਾਰ ਕਰਨ ਨੂੰ ਲੈ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਸਬੰਧ ਵਿਚ ਉਤਰ ਪ੍ਰਦੇਸ਼ ਅਤੇ ਦਿੱਲੀ ਵਿਚ ਪੁਲਿਸ ਦੀ ਦੋ ਦੋ ਟੀਮਾਂ ਨੇ ਛਾਪੇ ਮਾਰੇ ਲੇਕਿਨ ਫਿਲਹਾਲ ਸਫਲਤਾ ਨਹੀਂ ਮਿਲੀ।
ਹਾਲਾਂਕਿ ਮੋਹਾਲੀ ਅਦਾਲਤ ’ਚ ਮਜੀਠੀਆ ਦੀ ਅਗਾਊਂ ਜ਼ਮਾਨਤ ਰੱਦ ਹੋਣ ਤੋਂ ਬਾਅਦ ਪੁਲਿਸ ਦੁਆਰਾ ਗਿ੍ਰਫਤਾਰੀ ਦੀ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਹੁਣ ਮਜੀਠੀਆ ਦੇ ਗੈਂਗਸਟਰਾਂ ਨਾਲ ਲਿੰਕ ਵੀ ਸਾਹਮਣੇ ਆ ਰਹੇ ਹਨ। ਇਸ ਵਿਚ ਪੰਜਾਬ ਪੁਲਿਸ ਦੀ ਫਰਵਰੀ 2020 ਦੀ ਰਿਪੋਰਟ ਸਾਹਮਣੇ ਆਈ ਹੈ, ਜਿਸ ਵਿਚ ਦਾਅਵਾ ਕੀਤਾ ਗਿਆ ਕਿ ਮਜੀਠੀਆ ਦੇ ਖੂੰਖਾਰ ਗੈਂਗਸਟਰ ਜੱਗੂ ਭਗਵਾਨਪੁਰੀਆ ਅਤੇ 3 ਹੋਰ ਗੈਂਗਸਟਰਾਂ ਨਾਲ ਸਬੰਧ ਹਨ। ਜਿਸ ਵਿਚ ਜਗਤਾਰ ਸਿੰਘ ਬੌਕਸਰ, ਅਭਿਜੀਤ ਸਿੰਘ ਉਰਫ ਅੰਕੁਰੀ ਲੇਖਾਰੀ ਅਤੇ ਸੋਨੂੰ ਕਾਂਗਲਾ ਸ਼ਾਮਲ ਹੈ।
ਪੰਜਾਬ ਪੁਲਿਸ ਦੀ ਰਿਪੋਰਟ ’ਚ ਦਾਅਵਾ ਕੀਤਾ ਗਿਆ ਕਿ ਜੱਗੂ ਭਗਵਾਨਪੁਰੀਆ ਪਹਿਲਾਂ ਮਾਮੂਲੀ ਬਦਮਾਸ਼ ਸੀ। ਲੇਕਿਨ 2010 ਤੋਂ ਬਾਅਦ ਉਹ ਗੈਂਗਸਟਰ ਬਣ ਗਿਆ। ਉਸ ਸਮੇਂ ਮਜੀਠੀਆ ਕਾਫੀ ਪਾਵਰਫੁਲ ਹੋ ਚੁੱਕੇ ਸੀ।
ਡਰੱਗ ਕੇਸ ’ਚ ਨਾਮਜ਼ਦ ਮਜੀਠੀਆ ਦੀ ਭਾਲ ਵਿਚ ਪੰਜਾਬ ਪੁਲਿਸ ਦੀ ਐੱਸ.ਆਈ.ਟੀ. ਲਗਾਤਾਰ ਰੇਡ ਕਰ ਰਹੀ ਹੈ। ਪੁਲਿਸ ਰਾਜਸਥਾਨ ਤੋਂ ਬਾਅਦ ਉਤਰ ਪ੍ਰਦੇਸ਼ ਵਿਚ ਵੀ ਰੇਡ ਕਰ ਚੁੱਕੀ ਹੈ। ਲੇਕਿਨ ਕਾਮਯਾਬੀ ਨਹੀਂ ਮਿਲ ਰਹੀ। ਮੋਹਾਲੀ ਕੋਰਟ ਤੋਂ ਅਗਾਊਂ ਜ਼ਮਾਨਤ ਖਾਰਜ ਹੋਣ ਤੋਂ ਬਾਅਦ ਹੁਣ ਮਜੀਠੀਆ ਹਾਈ ਕੋਰਟ ਦਾ ਰੁਖ ਕਰਨਗੇ। ਮਜੀਠੀਆ ’ਤੇ ਡਰੱਗਜ਼ ਤਸਕਰ ਨੂੰ ਘਰ ਵਿਚ ਠਹਿਰਾਉਣ, ਗੱਡੀ ਤੇ ਗੰਨਮੈਨ ਦੇਣ, ਡੀਲਿੰਗ ਕਰਾਉਣ ਜਿਹੇ ਸੰਗੀਨ ਦੋਸ਼ ਲਗਾਏ ਗਏ ਹਨ।

Share