ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸੁਤੰਤਰਤਾ ਸੰਗਰਾਮੀਆਂ ਅਤੇ ਉਨਾਂ ਦੇ ਯੋਗ ਵਾਰਿਸਾਂ ਦੀ ਭਲਾਈ ਲਈ ਵਚਨਬੱਧ

569
ਚੰਡੀਗੜ, 2 ਜਨਵਰੀ (ਪੰਜਾਬ ਮੇਲ)- ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸੁਤੰਤਰਤਾ ਸੰਗਰਾਮੀਆਂ ਅਤੇ ਉਨਾਂ ਦੇ ਯੋਗ ਵਾਰਿਸਾਂ ਦੀ ਭਲਾਈ ਲਈ ਵਚਨਬੱਧ ਹੈ ਉਕਤ ਪ੍ਰਗਟਾਵਾ ਅੱਜ ਇਥੇ ਪੰਜਾਬ ਕੈਬਨਿਟ ਮੰਤਰੀ ਸ਼੍ਰੀ ਓਮ ਪ੍ਰਕਾਸ਼ ਸੋਨੀ ਨੇ ਕੀਤਾ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸੁਤੰਤਰਤਾ ਸੰਗਰਾਮੀਆਂ ਅਤੇ ਉਨਾਂ ਦੇ ਯੋਗ ਵਾਰਿਸਾਂ ਨੂੰ ਪਹਿਲਾਂ ਮਿਲਣ ਵਾਲੀ ਪੈਨਸ਼ਨ 7500/- ਪ੍ਰਤੀ ਮਹੀਨਾ ਤੋਂ ਵਧਾ ਕੇ ਮਿਤੀ 01-04-2021 ਤੋਂ 9400/- ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਗਈ ਹੈ।
ਉਨਾ ਕਿਹਾ ਕਿ ਸੁਤੰਤਰਤਾ ਸੰਗਰਾਮੀਆਂ ਅਤੇ ਉਨਾਂ ਦੇ ਯੋਗ ਵਾਰਸਾਂ (ਲੜਕਾ-ਲੜਕੀਆਂ, ਪੋਤਾ ਪੋਤੀਆਂ, ਦੋਹਤਾ ਦੋਹਤੀਆਂ) ਨੂੰ ਪੀ.ਆਰ.ਟੀ.ਸੀ/ ਰੋਡਵੇਜ਼ ਦੀਆਂ ਬੱਸਾਂ ਵੱਚ ਮੁਫਤ ਬੱਸ ਸਫਰ ਸਹੂਲਤ ਮਿਤੀ 07-12-2020 ਤੋਂ ਲਾਗੂ ਕਰ ਦਿੱਤੀ ਗਈ ਹੈ।  ਪਹਿਲਾਂ ਇਹ ਸਹੂਲਤ ਕੇਵਲ ਖੁਦ ਸੁਤੰਤਰਤਾ ਸੰਗਰਾਮੀਆਂ/ ਉਨਾਂ ਦੀਆਂ ਵਿਧਵਾਵਾਂ/ ਅਣਵਿਆਹੀਆਂ ਤੇ ਬੇਰੁਜ਼ਗਾਰ ਲੜਕੀਆਂ ਨੂੰ ਹੀ ਉਪਲੱਬਧ ਸੀ।
ਸ਼੍ਰੀ ਸੋਨੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੁਤੰਤਰਤਾ ਸੰਗਰਾਮੀਆਂ ਅਤੇ ਉਨਾਂ ਦੇ ਯੋਗ ਵਾਰਸਾਂ (ਲੜਕਾ-ਲੜਕੀਆਂ, ਪੋਤਾ ਪੋਤੀਆਂ, ਦੋਹਤਾ ਦੋਹਤੀਆਂ) ਨੂੰ ਸ਼ਨਾਖਤੀ ਕਾਰਡ ਵਿਖਾਉਣ ਉੱਤੇ ਰਾਜ ਮਾਰਗਾਂ ਉੱਪਰ ਲੱਗਣ ਵਾਲੀ ਟੋਲ ਫੀਸ ਮਿਤੀ 15-10-2020 ਤੋਂ ਮੁਆਫ ਕਰ ਦਿੱਤੀ ਗਈ ਹੈ। ਪਹਿਲਾਂ ਇਹ ਸਹੂਲਤ ਕੇਵਲ ਖੁਦ ਸੁਤੰਤਰਤਾ ਸੰਗਰਾਮੀਆਂ ਨੂੰ ਹੀ ਉਪਲੱਬਧ ਸੀ।