ਪੰਜਾਬ ਸਰਕਾਰ ਵੱਲੋਂ ਨਵਜੋਤ ਸਿੱਧੂ ਦੀਆਂ ਸਰਗਰਮੀਆਂ ’ਤੇ ਪੂਰੀ ਨਜ਼ਰ

128
Share

ਪਟਿਆਲਾ, 1 ਜੂਨ (ਪੰਜਾਬ ਮੇਲ)- ਬੇਅਦਬੀ ਸਮੇਤ ਹੋਰ ਮਾਮਲਿਆਂ ਨੂੰ ਲੈ ਕੇ ਆਪਣੀ ਹੀ ਸਰਕਾਰ ਨੂੰ ਘੇਰਦੇ ਆ ਰਹੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਪੰਜਾਬ ਸਰਕਾਰ, ਖਾਸ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਉਨ੍ਹਾਂ ਦੇ ਹੀ ਜੱਦੀ ਸ਼ਹਿਰ ਪਟਿਆਲਾ ਵਿਚ ਰਹਿ ਕੇ ਹੀ ਸਰਗਰਮੀਆਂ ਚਲਾ ਰਹੇ ਹਨ। ਉਧਰ ਸਰਕਾਰ ਵੀ ਉਨ੍ਹਾਂ ਦੀਆਂ ਸਰਗਰਮੀਆਂ ’ਤੇ ਪੂਰੀ ਨਜ਼ਰ ਰੱਖ ਰਹੀ ਹੈ। ਸਿੱਧੂ ਦੀਆਂ ਸਰਗਰਮੀਆਂ ਵਾਚਣਾ ਵੀ ਇਨ੍ਹੀਂ ਦਿਨੀਂ ਪੰਜਾਬ ਸਰਕਾਰ ਦੇ ਖੁਫ਼ੀਆਤੰਤਰ ਦੇ ਮੁੱਖ ਏਜੰਡਿਆਂ ’ਚ ਸ਼ੁਮਾਰ ਹੈ। ਸਿੱਧੂ ਦੀ ਇਥੇ ਯਾਦਵਿੰਦਰਾ ਕਾਲੋਨੀ ਸਥਿਤ ਰਿਹਾਇਸ਼ ਦੇ ਇਰਦ-ਗਿਰਦ ਸਾਦੀ ਵਰਦੀ ’ਚ ਪੁਲਿਸ ਮੁਲਾਜ਼ਮ ਦਿਨ-ਰਾਤ ਪਹਿਰਾ ਦਿੰਦੇ ਹਨ। ਹੁਣ ਜਦੋਂ ਕਾਂਗਰਸ ਹਾਈ ਕਮਾਂਡ ਨੇ ਸਿੱਧੂ ਅਤੇ ਕੈਪਟਨ ਸਮੇਤ ਨਾਰਾਜ਼ ਵਿਧਾਇਕਾਂ ਦੀ ਗੱਲ ਸੁਣਨ ਲਈ ਤਿੰਨ-ਮੈਂਬਰੀ ਕਮੇਟੀ ਬਣਾ ਦਿੱਤੀ ਹੈ, ਤਾਂ ਪੰਜਾਬ ਸਰਕਾਰ ਦੀ ਸਿੱਧੂ ’ਤੇ ਨਿਗਾਹ ਹੋਰ ਵੀ ਵਧ ਗਈ ਹੈ, ਤਾਂ ਜੋ ਉਸ ਦੀਆਂ ਸਰਗਰਮੀਆਂ ਦਾ ਅਗਾਊਂ ਪਤਾ ਲਾਇਆ ਜਾ ਸਕੇ।

Share