ਪੰਜਾਬ ਸਰਕਾਰ ਨੇ ਹਰਭਜਨ ਸਿੰਘ ਦਾ ਨਾਂ ਖੇਡ ਰਤਨ ਲਈ ਭੇਜ ਕੇ ਵਾਪਸ ਲਿਆ

454
Share

ਨਵੀਂ ਦਿੱਲੀ, 18 ਜੁਲਾਈ (ਪੰਜਾਬ ਮੇਲ)- ਦਿੱਗਜ ਆਫ਼ ਸਪਿੰਨਰ ਹਰਭਜਨ ਸਿੰਘ ਦਾ ਸਰਬਉਚ ਖੇਡ ਸਨਮਾਨ ਰਾਜੀਵ ਗਾਂਧੀ ਖੇਡ ਰਤਨ ‘ਤੇ ਦਾਅਵਾ ਇੱਕ ਵਾਰ ਮੁੜ ਵਿਵਾਦਾਂ ਵਿਚ ਹੈ। ਬੀਤੇ ਸਾਲ ਉਨ੍ਹਾਂ ਦਾ ਖੇਡ ਰਤਨ ਦੇ ਲਈ ਪੰਜਾਬ ਸਰਕਾਰ ਨੇ ਆਵੇਦਨ ਆਖਰੀ ਮਿਤੀ ਨਿਕਲ ਜਾਣ ਤੋਂ ਬਾਅਦ ਭੇਜਿਆ, ਜਿਸ ‘ਤੇ ਰਾਜ ਸਰਕਾਰ ਨੇ ਜਾਂਚ ਵੀ ਬਿਠਾਈ ਸੀ। ਇਸ ਵਾਰ ਰਾਜ ਸਰਕਾਰ ਨੇ ਹਰਭਜਨ ਨੂੰ ਖੇਡ ਰਤਨ ਦਿਵਾਉਣ ਦੇ ਲਈ ਸਹੀ ਸਮੇਂ ‘ਤੇ ਖੇਡ ਮੰਤਰਾਲੇ ਦੇ ਕੋਲ ਅਪਲਾਈ ਕੀਤਾ, ਲੇਕਿਨ ਬਾਅਦ ਵਿਚ ਵਾਪਸ ਵੀ ਲੈ ਲਿਆ। ਸਰਕਾਰ ਨੇ ਜੂਨ ਦੇ ਪਹਿਲੇ ਹਫ਼ਤੇ ਵਿਚ ਉਨ੍ਹਾਂ ਦਾ ਆਵੇਦਨ ਭੇਜ ਦਿੱਤਾ ਲੇਕਿਨ 22 ਜੂਨ ਨੂੰ ਆਖਰੀ ਤਾਰੀਕ ਦੇ ਮੌਕੇ ‘ਤੇ ਖੇਡ ਵਿਭਾਗ ਵਲੋਂ ਮੰਤਰਾਲੇ ਨੂੰ ਲਿਖਿਆ ਗਿਆ ਕਿ ਹਰਭਜਨ ਦਾ ਖੇਡ ਰਤਨ ਦੇ ਲਈ ਕੀਤਾ ਗਿਆ ਆਵੇਦਨ ਵਾਪਸ ਲਿਆ ਜਾ ਰਿਹਾ ਹੈ।

Share