ਪੰਜਾਬ ਸਰਕਾਰ ਨੇ ਨਿੱਜੀ ਲੈਬ ਵਿਚ ਕੋਵਿਡ ਟੈਸਟਿੰਗ ਦੇ ਰੇਟ ਕੀਤੇ ਤੈਅ

346
Share

ਚੰਡੀਗੜ੍ਹ, 24 ਸੰਤਬਰ (ਪੰਜਾਬ ਮੇਲ)- ਕੋਰੋਨਾ ਟੈਸਟ ਦੇ ਨਾਂ ‘ਤੇ ਮੁਨਾਫ਼ਾਖੋਰੀ ਨੂੰ ਰੋਕਣ ਦੇ ਲਈ ਪੰਜਾਬ ਸਰਕਾਰ ਨੇ ਨਿੱਜੀ ਲੈਬ ਵਿਚ ਕੋਵਿਡ ਟੈਸਟਿੰਗ ਦੇ ਰੇਟ ਘਟਾ ਦਿੱਤੇ ਹਨ। ਨਿੱਜੀ ਲੈਬ ਸੰਚਾਲਕਾਂ ਨੂੰ ਸਰਕਾਰ ਨੇ ਨਿਰਦੇਸ਼ ਦਿੱਤੇ  ਗਏ ਹਨ ਕਿ ਉਹ ਲੈਬ ਵਿਚ ਟੈਸਟ ਦੇ ਮੁੱਲ ਲਿਖ ਕੇ ਮਰੀਜ਼ਾਂ ਨੂੰ ਦਿਖਾਉਣ। ਹੁਣ Îਨਿੱਜੀ ਲੈਬ ਸੰਚਾਲਕ ਕੋਵਿਡ ਟੈਸਟ ਦੇ ਲਈ 1600 ਰੁਪਏ ਤੋਂ ਜ਼ਿਆਦਾ ਨਹੀਂ ਲੈ ਸਕਣਗੇ। ਨਿੱਜੀ ਲੈਬ ਕੋਵਿਡ ਦੇ ਆਰਟੀ-ਪੀਸੀਆਰ ਟੈਸਟ ਦੇ ਲਈ 1600 ਰੁਪਏ ਤੋਂ ਜ਼ਿਆਦਾ ਪੈਸੇ ਨਹੀਂ ਲੈ ਸਕਣਗੀਆਂ। ਇਸੇ ਤਰ੍ਹਾਂ ਸੂਬੇ ਦੀ ਸਾਰੀ ਨਿੱਜੀ ਲੈਬ ਨੂੰ ਕੋਵਿਡ 19 ਦੇ ਟਰੂਨੇਟ ਟੈਸਟ ਦੇ ਲਈ ਦੋ ਹਜ਼ਾਰ ਰੁਪਏ ਅਤੇ ਸੀਬੀਨੈਟ ਟੈਸਟ ਦਾ ਰੇਟ 2400 ਰੁਪਏ ਕੀਤਾ ਗਿਆ ਹੈ। ਘਰ ਜਾ ਕੇ ਨਮੂਨੇ ਲੈਣ ਦੇ ਲਈ ਹੋਰ ਖ਼ਰਚਾ ਲੈਬ ਦੁਆਰਾ ਨਿਰਧਾਰਤ ਕੀਤਾ ਜਾ ਸਕਦਾ ਹੈ।  ਸਰਕਾਰ ਨੇ Îਇਹ ਵੀ ਨਿਰਦੇਸ਼ ਦਿੱਤੇ ਕਿ ਨਿੱਜੀ ਲੈਬ ਕੋਵਿਡ 19 ਦੇ ਟੈਸਟਾਂ ਦੇ ਨਤੀਜਿਆਂ ਨਾਲ ਸਬੰਧਤ ਜਾਣਕਾਰੀ ਰਾਜ ਸਰਕਾਰ ਦੇ ਨਾਲ ਸਾਂਝਾ ਕਰੇਗੀ ਅਤੇ ਸਮੇਂ ‘ਤੇ ਆਈਸੀਐਮਆਰ ਪੋਰਟਲ ‘ਤੇ ਅਪਲੋਡ ਕਰੇਗੀ। ਸੈਂਪਲ ਰੈਫਰਲ ਫਾਰਮ ਮੁਤਾਬਕ ਨਮੂਨਾ ਲੈਂਦੇ ਸਮੇਂ ਟੈਸਟ ਕਰਾਉਣ ਵਾਲੇ ਵਿਅਕਤੀ ਦੀ ਪਛਾਣ, ਪਤਾ  ਅਤੇ ਪ੍ਰਮਾਣਤ ਮੋਬਾਈਲ ਨੰਬਰ ਨੋਟ ਕਰਨਾ ਵੀ ਜ਼ਰੂਰੀ ਹੈ।


Share