ਪੰਜਾਬ ਸਰਕਾਰ ਦੇ ਮੰਤਰੀ ਮੰਡਲ ’ਚ 15 ਹੋਰ ਮੰਤਰੀ ਐਤਵਾਰ ਨੂੰ ਚੁੱਕਣਗੇ ਸਹੁੰ

328
Share

ਚੰਡੀਗੜ੍ਹ, 25 ਸਤੰਬਰ (ਪੰਜਾਬ ਮੇਲ)- ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੀਟਿੰਗ ਕੀਤੀ ਹੈ। ਸੂਤਰਾਂ ਮੁਤਾਬਕ ਪੰਜਾਬ ਮੰਤਰੀ ਮੰਡਲ ਦਾ ਐਤਵਾਰ ਸ਼ਾਮ 4.30 ਵਜੇ ਸਹੁੰ ਚੁੱਕ ਸਮਾਗਮ ਹੋਵੇਗਾ। ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਨੇ ਬਾਅਦ ਦੁਪਹਿਰ 12.30 ਵਜੇ ਸ਼੍ਰੀ ਪੁਰੋਹਿਤ ਨਾਲ ਮੁਲਾਕਾਤ ਕੀਤੀ। ਸ਼੍ਰੀ ਚੰਨੀ ਨੂੰ ਬੀਤੇ ਦਿਨੀਂ ਪਾਰਟੀ ਹਾਈ ਕਮਾਂਡ ਨੇ ਨਵੇਂ ਮੰਤਰੀਆਂ ਅਤੇ ਉਨ੍ਹਾਂ ਦੇ ਵਿਭਾਗਾਂ ਦੀ ਸੂਚੀ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਆਖਰੀ ਵਿਚਾਰ-ਵਟਾਂਦਰੇ ਲਈ ਦਿੱਲੀ ਬੁਲਾਇਆ ਸੀ। ਸ਼੍ਰੀ ਚੰਨੀ ਤੋਂ ਇਲਾਵਾ ਦੋ ਉਪ ਮੁੱਖ ਮੰਤਰੀ ਹਲਫ਼ ਲੈ ਚੁੱਕੇ ਹਨ ਤੇ ਇਨ੍ਹਾਂ ਤੋਂ ਇਲਾਵਾ 15 ਹੋਰ ਮੰਤਰੀਆਂ ਨੇ ਐਤਵਾਰ ਨੂੰ ਸਹੁੰ ਚੁੱਕਣੀ ਹੈ।

Share