ਪੰਜਾਬ ਸਪੋਰਟਸ ਕਲੱਬ ਸ਼ਿਕਾਗੋ ਦੇ ਸੰਚਾਲਕ ਤੇ ਖੇਡ ਪ੍ਰਮੋਟਰ ਮੁਖਤਿਆਰ ਸਿੰਘ ‘ਹੈਪੀ ਹੀਰ’ ਸਨਮਾਨਿਤ

496
ਸਿਆਟਲ ਦੇ ਪੰਜਾਬੀ ਭਾਈਚਾਰੇ ਦੇ ਖੇਡ ਪ੍ਰੇਮੀ ਮੁਖਤਿਆਰ ਸਿੰਘ ‘ਹੈਪੀ ਹੀਰ’ ਨੂੰ ਫੁੱਲਾਂ ਦਾ ਗੁਲਦਸਤਾ ਤੇ ਸ਼ਾਲ ਨਾਲ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕਰਦੇ ਸਮੇਂ।
Share

ਸਿਆਟਲ, 23 ਜੂਨ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਸਿਆਟਲ ਦੇ ਮਹਾਰਾਜਾ ਰੈਸਟੋਰੈਂਟ ਕੈਂਟ ਵਿਚ ਪੰਜਾਬ ਸਪੋਰਟਸ ਕਲੱਬ ਸ਼ਿਕਾਗੋ ਦੇ ਟੂਰਨਾਮੈਂਟ ਦੇ ਮੁੱਖ ਪ੍ਰਬੰਧਕ ਮੁਖਤਿਆਰ ਸਿੰਘ ‘ਹੈਪੀ ਹੀਰ’ ਦਾ ਨਿੱਘਾ ਸੁਆਗਤ ਅਤੇ ਸਨਮਾਨਿਤ ਕੀਤਾ ਗਿਆ। ਮੁੱਖ ਪ੍ਰਬੰਧਕ ਲਖਵਿੰਦਰ ਸਿੰਘ ਸਰਾਂ ਨੇ ਦੱਸਿਆ ਕਿ ‘ਹੈਪੀ ਹੀਰ’ ਨੇ ਸ਼ਿਕਾਗੋ ਵਿਚ ਵੱਡੇ-ਵੱਡੇ ਕਬੱਡੀ ਟੂਰਨਾਮੈਂਟ ਅਤੇ ਪੰਜਾਬੀ ਸੱਭਿਆਚਾਰਕ ਸਮਾਗਮ ਕਰਵਾ ਵੱਡਮੁੱਲਾ ਯੋਗਦਾਨ ਪਾਇਆ ਹੈ। ਇਸ ਮੌਕੇ ਸਿਆਟਲ ਦੀਆਂ ਪ੍ਰਮੁੱਖ ਸ਼ਖਸੀਅਤਾਂ ਸੇਮ ਵਿਰਕ, ਓਂਕਾਰ ਸਿੰਘ ਭੰਡਾਲ, ਚੰਨਾ ਆਲਮਗੀਰ, ਸਰਬਜੀਤ ਸੰਧੂ, ਕੁਲਵੰਤ ਸ਼ਾਹ, ਗਾਇਕ ਬਿੱਲਾ ਤੋਂ ਇਲਾਵਾ ਮਨਜੀਤ ਸਿੰਘ ਥਿੰਦ, ਰਵਿੰਦਰ ਸਿੰਘ ਛੀਨਾ, ਸੁਖਜਿੰਦਰ ਸਿੰਘ ਥਿੰਦ ਅਤੇ ਗਿੱਲ ਸਾਹਿਬ ਨੇ ਪਹੁੰਚ ਕੇ ਸਮਾਰੋਹ ਦੀ ਸ਼ੋਭਾ ਵਧਾਈ ਅਤੇ ‘ਹੈਪੀ ਹੀਰ’ ਦਾ ਸਵਾਗਤ ਕੀਤਾ। ਧੰਨਵਾਦੀ ਭਾਸ਼ਣ ਵਿਚ ਮੁਖਤਿਆਰ ਸਿੰਘ ‘ਹੈਪੀ ਹੀਰ’ ਨੇ ਸਿਆਟਲ ਦੇ ਖੇਡ ਪ੍ਰੇਮੀਆਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਇਸ ਸਾਲ ਵੀ ਸ਼ਿਕਾਗੋ ਵਿਚ ਕਬੱਡੀ ਦਾ ਟੂਰਨਾਮੈਂਟ ਮੁਲਤਵੀ ਕਰ ਦਿੱਤਾ ਗਿਆ ਹੈ।

Share