ਚੰਡੀਗੜ, 23 ਅਪ੍ਰੈਲ (ਪੰਜਾਬ ਮੇਲ)- ਪੰਜਾਬ ਵਿਚ ਲਗਾਤਾਰ ਵਧ ਰਹੇ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚਕਾਰ ਹੁਣ ਰਾਹਤ ਦੀ ਖਬਰ ਆਈ ਹੈ। ਪੰਜਾਬ ਦੇ ਕੋਰੋਨਾ ਵਾਇਰਸ ਦੇ ਠੀਕ ਹੋਏ ਮਾਮਲਿਆਂ ਵਿਚੋਂ 21 ਫੀਸਦੀ ਮਰੀਜ਼ਾ ਦੀ ਗਿਣਤੀ ਬਜ਼ੁਰਗਾਂ ਦੀ ਹੈ।
ਪੀ.ਜੀ.ਆਈ. ਚੰਡੀਗੜ ਦੇ ਪਲਮੋਨਰੀ ਮੈਡੀਸਨ ਵਿਭਾਗ ਦੇ ਡਾਕਟਰ ਡੀ.ਬੇਹਰਾ ਨੇ ਬਜ਼ੁਰਗ ਮਰੀਜ਼ਾਂ ਦੀ ਰੀਕਵਰੀ ਨੂੰ ਵਧੀਆ ਸੰਕੇਤ ਦੱਸਦੇ ਹੋਏ ਕਿਹਾ ਕਿ ਜਿਹੜੇ ਲੋਕ ਠੀਕ ਹੋ ਗਏ ਹਨ, ਉਨਾਂ ਦੀ ਰੋਗਾਂ ਨਾਲ ਲੜਣ ਦੀ ਸ਼ਕਤੀ ਵੀ ਸਮਰੱਥ ਹੈ ਅਤੇ ਇਸ ਨਾਲ ਹੋਰ ਲੋਕਾਂ ਦੇ ਇਲਾਜ ਦੀ ਉਮੀਦ ਵਧੀ ਹੈ।
ਮਾਰੂ ਵਾਇਰਸ ਖਿਲਾਫ ਜੰਗ ਜਿੱਤਣ ਵਾਲੀ ਜਲੰਧਰ ਦੀ ਇਕ 75 ਸਾਲ ਦੀ ਔਰਤ ਕਹਿੰਦੀ ਹੈ ਕਿ ਉਹ ਸ਼ੁਰੂ ਵਿਚ ਪਰੇਸ਼ਾਨ ਸੀ ਪਰ ਇਲਾਜ ਕਰਨ ਵਾਲੇ ਸਟਾਫ ਨੇ ਸਮੇਂ ਤੇ ਸਲਾਹ ਅਤੇ ਪਰਿਵਾਰ ਦੇ ਸਾਥ ਨੇ ਉਸਨੂੰ ਮਜ਼ਬੂਤ ਬਣਾ ਦਿੱਤਾ । ‘ਜੇਕਰ ਤੁਸੀਂ ਮਾਨਸਿਕ ਰੂਪ ਨਾਲ ਮਜ਼ਬੂਤ ਹੋ ਤਾਂ ਸ਼ਰੀਰ ਯਕੀਨੀ ਤੌਰ ‘ਤੇ ਬੀਮਾਰੀਆਂ ਨਾਲ ਲੜੇਗਾ।’ ਸਕਾਰਤਮਕਤਾ ਮਹੱਤਵਪੂਰਨ ਹੈ,’ਉਨਾਂ ਨੇ ਹਸਪਤਾਲ ਦੇ ਕਰਮਚਾਰੀਆਂ ਵਲੋਂ ਕੀਤੀਆਂ ਕੋਸ਼ੀਸ਼ਾਂ ਦੀ ਤਾਰੀਫ ਕੀਤੀ। ਤਾਰੀਫ ਦੇ ਇਕ ਟੋਕਨ ਦੇ ਰੂਪ ਵਿਚ ਉਨਾਂ ਨੇ ਇਕ ਮਹੀਨੇ ਦੀ ਪੈਨਸ਼ਨ ਹਸਪਤਾਲ ਨੂੰ ਦਾਨ ਕਰ ਦਿੱਤੀ । ਪੰਜਾਬ ਵਿਚ ਨਵਾਂ ਸ਼ਹਿਰ ਜ਼ਿਲ੍ਹੇ ਦੇ ਸਾਰੇ 18 ਮਰੀਜ਼ਾਂ ਨੂੰ ਠੀਕ ਕਰ ਲਿਆ ਗਿਆ ਹੈ। ਜ਼ਿਲ੍ਹੇ ਵਿਚ 26 ਮਾਰਚ ਦੇ ਬਾਅਦ ਕੋਈ ਨਵਾਂ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ।