ਜਲੰਧਰ, 16 ਮਾਰਚ (ਪੰਜਾਬ ਮੇਲ)- ਪੂਰੀ ਦੁਨੀਆ ਵਿਚ ਕੋਰੋਨਾ ਵਾÎਇਰਸ ਨੇ ਹੁਣ ਤੱਕ 6 ਹਜ਼ਾਰ ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਹੈ। ਵਿਦੇਸ਼ ਤੋਂ ਆਏ ਪੰਜਾਬ ਵਿਚ ਐਨਆਰਆਈਜ਼ ਕੋਰੋਨਾ ਦੇ ਖ਼ਤਰੇ ਨੂੰ ਦੇਖਦਿਆਂ ਅਪਣੇ ਅਪਣੇ ਦੇਸ਼ ਪਰਤਣ ਲੱਗੇ ਹਨ।
ਜਿਵੇਂ ਹੀ ਇਹ ਖ਼ਬਰ ਸੋਸ਼ਲ ਮੀਡੀਆ ‘ਚ ਫੈਲੀ ਕਿ ਪੰਜਾਬ ਵਿਚ ਵਿਦੇਸ਼ ਤੋਂ ਆਏ 335 ਲੋਕ ਲਾਪਤਾ ਹੋ ਗਏ ਹਨ। ਉਨ੍ਹਾਂ ਪੁਲਿਸ ਲੱਭ ਰਹੀ ਹੈ। ਇਸ ਦਾ ਅਸਰ ਪੰਜਾਬ ਵਿਚ ਕਾਫੀ ਹੋਇਆ। ਵਿਦੇਸ਼ਾਂ ਤੋਂ ਪੰਜਾਬ ਆਏ ਲੋਕ ਵਾਪਸ ਜਾਣ ਲੱਗੇ ਹਨ।