ਪੰਜਾਬ ਲੋਕ ਕਾਂਗਰਸ ਨੇ 22 ਉਮੀਦਵਾਰ ਐਲਾਨੇ

121
Share

ਕੈਪਟਨ ਪਟਿਆਲਾ ਸ਼ਹਿਰ ਤੇ ਮੇਅਰ ਬਿੱਟੂ ਪਟਿਆਲਾ ਦਿਹਾਤੀ ਤੋਂ ਮੈਦਾਨ ’ਚ

ਪਟਿਆਲਾ, 23 ਜਨਵਰੀ (ਪੰਜਾਬ ਮੇਲ)-  ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪਾਰਟੀ ਪੰਜਾਬ ਲੋਕ ਕਾਂਗਰਸ ਦੀ ਤਰਫੋਂ ਅੱਜ ਜਾਰੀ ਕੀਤੀ 22 ਉਮੀਦਵਾਰਾਂ ਦੀ ਪਹਿਲੀ ਸੂਚੀ ਵਿੱਚ ਪਟਿਆਲਾ ਜ਼ਿਲ੍ਹੇ ਦੇ ਚਾਰ ਉਮੀਦਵਾਰ ਵੀ ਸ਼ਾਮਮ ਹਨ। ਇਨ੍ਹਾਂ ਵਿਚ ਪਟਿਆਲਾ ਸ਼ਹਿਰ ਤੋਂ ਉਹ ਖੁਦ ਚੋਣ ਲੜਨਗੇ। ਇਸ ਤੋਂ ਪਹਿਲਾਂ ਉਹ ਚਾਰ ਵਾਰ ਪਟਿਆਲਾ ਤੋਂ ਹੀ ਵਿਧਾਇਕ ਰਹਿ ਚੁੱਕੇ ਹਨ। ਪਟਿਆਲਾ ਦੀਆਂ ਬਾਕੀ ਤਿੰਨ ਸੀਟਾਂ ਵਿਚੋਂ ਪਟਿਆਲਾ ਦਿਹਾਤੀ ਹਲਕੇ ਤੋਂ ਪਟਿਆਲਾ ਨਗਰ ਨਿਗਮ ਦੇ ਮੇਅਰ ਸੰਜੀਵ ਬਿੱਟੂ, ਸਮਾਣਾ ਹਲਕੇ ਤੋਂ ਸੁਰਿੰਦਰ ਸਿੰਘ ਖੇੜਕੀ ਤੇ ਸਨੌਰ ਹਲਕੇ ਤੋਂ ਭਰਤਇੰਦਰ ਸਿੰਘ ਚਹਿਲ ਦੇ ਬੇਟੇ ਬਿਕਰਮ ਇੰਦਰ ਸਿੰਘ ਚਹਿਲ ਨੂੰ ਟਿਕਟ ਦਿੱਤੀ ਗਈ ਹੈ। ਕੈਪਟਨ ਅਮਰਿੰਦਰ ਸਿੰਘ ਵੱਲੋਂ ਰਾਜਪੁਰਾ ਹਲਕੇ ਤੋਂ ਵੀ ਆਪਣੀ ਪਾਰਟੀ ਦੇ ਆਗੂ ਜਗਦੀਸ਼ ਜਗ੍ਹਾ ਲਈ ਟਿਕਟ ਮੰਗੀ ਜਾ ਰਹੀ ਹੈ ਪਰ ਇਹ ਸੀਟ ਪਿਛਲੇ ਸਮੇਂ ਤੋਂ ਭਾਜਪਾ ਲੜਦੀ ਆ ਰਹੀ ਹੈ, ਜਿਸ ਕਰਕੇ ਇਸ ਸੀਟ ਦਾਅ ਪੇਚ ਫਸਿਆ ਹੋਇਆ ਹੈ।


Share