ਪੰਜਾਬ ਰਾਜ ਮਹਿਲਾ ਕਮਿਸ਼ਨ ਦਾ ਦਫਤਰ ਐਸ.ਏ.ਐਸ.ਨਗਰ ਵਿਖੇ ਤਬਦੀਲ

129
Share

ਚੰਡੀਗੜ, 3 ਜੂਨ (ਪੰਜਾਬ ਮੇਲ)- ਪੰਜਾਬ ਰਾਜ ਮਹਿਲਾ ਕਮਿਸ਼ਨ ਦਾ ਦਫਤਰ ਚੰਡੀਗੜ ਤੋਂ ਐਸ.ਏ.ਐਸ.ਨਗਰ (ਮੁਹਾਲੀ) ਵਿਖੇ ਤਬਦੀਲ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਸ੍ਰੀਮਤੀ ਮਨੀਸ਼ਾ ਗੁਲਾਟੀ ਨੇ ਦੱਸਿਆ ਕਿ ਚੰਡੀਗੜ ਸਥਿਤ ਦਫਤਰ ਪੰਜਵੀਂ ਮੰਜਿਲ ਤੇ ਸਥਿਤ ਸੀ ਜਿਸ ਕਾਰਨ ਮਹਿਲਾਵਾਂ ਨਾਲ ਸਬੰਧਤ ਵੱਖ-ਵੱਖ ਕੇਸਾਂ ਵਿੱਚ ਨਾਲ ਆਉਂਣ ਵਾਲੇ ਬਜੁਰਗਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੀ ਇਸ ਲਈ ਕਮਿਸਨ ਦੇ ਦਫਤਰ ਨੂੰ ਐਸ.ਸੀ.ਉ.ਨੰ 5, ਫੇਜ 1 ਮੁਹਾਲੀ ਵਿਖੇ ਤਬਦੀਲ ਕੀਤਾ ਗਿਆ ਹੈ।


Share