ਪੰਜਾਬ ਰਾਜ ਦੀ ਵੋਟਰ ਸੂਚੀ ਵਿੱਚ ਕਿਸੇ ਵੀ ਤਰਾਂ ਦੀ ਸੋਧ ਦੇ ਨਾਮ ’ਤੇ ਠੱਗੀ ਤੋਂ ਬਚਣ ਵੋਟਰ : ਸੀ ਈ ਓ ਪੰਜਾਬ

1265
Share

ਚੰਡੀਗੜ, 11 ਜੂਨ (ਪੰਜਾਬ ਮੇਲ)- ਪੰਜਾਬ ਰਾਜ ਦੇ ਮੁੱਖ ਚੋਣ ਅਫਸਰ ਡਾ. ਐਸ ਕਰੁਣਾ ਰਾਜੂ ਨੇ ਅੱਜ ਇਥੇ ਕਿਹਾ ਕਿ  ਵੋਟਰ, ਵੋਟਰ ਬਨਣ ਅਤੇ ਹੋਰ ਵੋਟਰ ਸੂਚੀ ਵਿੱਚ ਕਿਸੇ ਵੀ ਤਰਾਂ ਦੀ ਸੋਧ ਕਰਵਾਉਣ ਦੇ ਨਾਮ ’ਤੇ ਕਿਸੇ ਵੀ ਤਰਾਂ ਦੀ ਠੱਗੀ ਤੋਂ ਬਚਣ, ਜੇਕਰ ਕਿਸੇ ਨੇ ਵੋਟਰ ਸੂਚੀ ਵਿੱਚ ਕਿਸੇ ਵੀ ਤਰਾਂ ਦੀ ਸੋਧ ਕਰਨੀ ਹੋਵੇ ਜਾਂ ਕਰਵਾਉਣੀ ਹੋਵੇ ਤਾਂ ਉਸ ਸਬੰਧੀ ਜਾਣਕਾਰੀ ਸੀ ਈ ਓ ਪੰਜਾਬ ਦੀ ਵੈਬਸਾਈਟ http://ceopunjab.nic.in/ ਤੋਂ ਹਾਸਲ ਕਰ ਸਕਦਾ ਹੈ।
ਡਾ. ਰਾਜੂ ਨੇ ਦੱਸਿਆ ਕਿ ਉਨਾਂ ਦੇ ਧਿਆਨ ਵਿੱਚ ਆਇਆ ਹੈ ਕਿ ਭਾਰਤ ਦੇ ਕੁਝ ਰਾਜਾਂ ਵਿੱਚ ਕੁਝ ਵਿਅਕਤੀਆਂ ਨੇ ਜਾਅਲੀ ਵੈੱਬਸਾਈਟ  ਤਿਆਰ ਕਰਕੇ  ਵੋਟਰ ਸੂਚੀ ਵਿੱਚ ਸੋਧ ਕਰਨ ਦੇ ਨਾਮ ਉੱਤੇ  ਵੋਟਰਾਂ ਨਾਲ ਠੱਗੀ ਮਾਰਨ ਦੇ ਕੇਸ ਸਾਹਮਣੇ ਆਏ ਹਨ ਅਤੇ  ਨਾਮ ਵਿੱਚ ਸੋਧ ਕਰਨ ਦੇ 500 ਰੁਪਏ ਲੈ ਲਏ ਜਾ ਰਹੇ ਹਨ। ਇਸ ਮਾਮਲੇ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਰਾਜ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਯੋਗ ਵੋਟਰ ਨੇ ਵੋਟਰ ਸੂਚੀ ਵਿੱਚ ਕਿਸੇ ਤਰਾਂ ਦੀ ਸੋਧ ਜਾਂ ਵੋਟਰ ਸੂਚੀਆਂ ਨਾਲ ਸਬੰਧਤ ਹੋਰ ਸੇਵਾਵਾਂ ਲੈਣੀਆਂ ਹਨ ਤਾਂ ਸਰਕਾਰ ਵੱਲੋਂ ਸਥਾਪਤ ਕਾਮਨ ਸਰਵਿਸ ਸੈਂਟਰ ਰਾਹੀਂ ਲੈ ਸਕਦਾ ਹੈ।
ਇਨਾਂ ਸੇਵਾਵਾਂ ਲਈ ਦਰਾਂ 1 ਰੁਪਏ ਤੋਂ ਲੈ ਕੇ 30 ਰੁਪਏ ਤੱਕ ਤੈਅ ਹਨ ਜਿਸ ਤੇ 12 ਫੀਸਦੀ ਤੋਂ 18 ਫੀਸਦੀ ਤੱਕ ਜੀ ਐਸ ਟੀ ਲਾਗੂ ਹੈ। ਕਾਮਨ ਸਰਵਿਸ ਸੈਂਟਰ ਰਾਹੀਂ ਲੈਣੀਆਂ ਹੋਣ ਤਾਂ ਉਹ ਹਰੇਕ ਸੇਵਾ ਲਈ ਨਿਰਧਾਰਿਤ ਰੇਟਾਂ ਦਾ ਵੇਰਵਾ ਮੁੱਖ ਚੋਣ ਅਫਸਰ, ਪੰਜਾਬ ਦੀ ਵੈਬਸਾਈਟ ਤੇ ਉਪਲਬਧ ਹਨ।
ਉਨਾਂ ਇਹ ਵੀ ਕਿਹਾ ਕਿ ਬੀ ਐਲ ਓ ਰਾਹੀਂ ਸੇਵਾਵਾਂ ਲੈਣ ਤੇ ਕਿਸੇ ਤਰਾਂ ਦੀ ਵੀ ਕੋਈ ਫੀਸ ਨਹੀਂ ਲਗਦੀ।ਆਮ ਨਾਗਰਿਕ ਭਾਰਤ ਚੋਣ ਕਮਿਸ਼ਨ ਦੀ ਪੋਰਟਲ http//:NVSP .In ਤੇ ਜਾ ਕੇ ਨਵੀਂ ਵੋਟ ਬਣਾਉਣ ਜਾਂ ਪਹਿਲਾਂ ਬਣੀ ਵੋਟ ਵਿਚ ਕੋਈ ਸੋਧ ਕਰਵਾਉਣ  ਲਈ ਆਨਲਾਈਨ ਫਾਰਮ ਭਰ ਕੇ ਇਹ ਸੇਵਾ ਮੁਫ਼ਤ ਪ੍ਰਾਪਤ ਕਰ ਸਕਦਾ ਹੈ।

Share