ਪੰਜਾਬ ਭਵਨ ਸਰੀ ਦੇ ਵਿਹੜੇ ਵਿੱਚ ਮਨਾਇਆ ਗਿਆ “ਤੀਆਂ ਦਾ ਤਿਉਹਾਰ”

606
Share

ਸਰੀ, 13 ਅਗਸਤ (ਹਰਦਮ ਮਾਨ/ਪੰਜਾਬ ਮੇਲ)-  ਪੰਜਾਬ ਭਵਨ ਸਰੀ” ਕੈਨੇਡਾ ਦੇ ਸੰਸਥਾਪਕ ਸੁੱਖੀ ਬਾਠ ਦੀ ਰਹਿਨੁਮਾਈ ਹੇਠ “ਪੰਜਾਬ ਭਵਨ ਸਰੀ” ਦੇ ਵਿਹੜੇ ਵਿੱਚ “ਤੀਆਂ ਦਾ ਤਿਉਹਾਰ” ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ਵਿੱਚ ਸਰੀ ਦੀਆਂ ਪੰਜਾਬਣ ਮੁਟਿਆਰਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਮੁਟਿਆਰਾਂ ਵੱਲੋਂ ਪੰਜਾਬ ਦੇ ਲੋਕ ਵਿਰਸੇ ਵਿੱਚੋਂ ਗਿੱਧੇ ਦੀਆਂ ਪੇਸ਼ ਕੀਤੀਆਂ ਵੰਨਗੀਆਂ ਬਹੁਤ ਪ੍ਰਸੰਸਾ ਮਿਲੀ। ਗਿੱਧੇ ਦੀ ਹਰ ਇਕ ਬੋਲੀ ਦਾ ਦਰਸ਼ਕਾਂ ਨੇ ਭਰਪੂਰ ਅਨੰਦ ਮਾਣਿਆ। ਸੁਨਿਹਰੇ ਭਵਿੱਖ ਦੀ ਕਲਪਨਾ ਹਿਤ ਮੁਟਿਆਰਾਂ ਵਲੋਂ ਮਨਾਇਆ ਗਿਆ ਇਹ ਮੇਲਾ ਪੁਰਾਣੀਆਂ ਯਾਦਾਂ ਨੂੰ ਟੁੰਬਦਾ ਹੋਇਆ ਨਵੀਆਂ ਯਾਦਗਾਰੀ ਸਾਂਝਾਂ ਨਾਲ ਸਮਾਪਤ ਹੋਇਆ। ਮੇਲੇ ਦੀ ਕਾਮਯਾਬੀ ਦਾ ਸਿਹਰਾ ਸੁੱਖੀ ਬਾਠ ਤੇ ਪੰਜਾਬ ਭਵਨ ਦੀ ਟੀਮ ਦੇ ਸਿਰ ਬੱਝਦਾ ਹੈ।

ਮੇਲੇ ਦੀ ਸਮਾਪਤੀ ਉਪਰ ਸੁੱਖੀ ਬਾਠ ਨੇ ਸਮੂਹ ਮੁਟਿਆਰਾਂ, ਦਰਸ਼ਕਾਂ ਅਤੇ ਸਮੁੱਚੀ ਟੀਮ ਦੇ ਮੈਂਬਰਾ ਦਾ ਤਹਿਦਿਲੋਂ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਵੀ ਇਸ ਤਰਾਂ ਦੇ ਸੱਭਿਆਚਾਰਕ ਮੇਲੇ ਲਗਦੇ ਰਹਿਣ ਦੀ ਦਿਲੋਂ ਕਾਮਨਾ ਕੀਤੀ।


Share