ਪੰਜਾਬ ਬੰਦ ਕਾਰਨ ਪੰਜਾਬ ‘ਚ ਜ਼ਰੂਰੀ ਚੀਜ਼ਾਂ ਦੀ ਸਪਲਾਈ ਪ੍ਰਭਾਵਿਤ

403
Share

ਅੰਮ੍ਰਿਤਸਰ, 25 ਸਤੰਬਰ (ਪੰਜਾਬ ਮੇਲ)- ਕਿਸਾਨ ਸੰਗਠਨਾਂ ਵਲੋਂ ਕੀਤੇ ਗਏ ਪੰਜਾਬ ਬੰਦ ਦੇ ਕਾਰਨ ਪੰਜਾਬ ਭਰ ‘ਚ ਜ਼ਰੂਰੀ ਚੀਜ਼ਾਂ ਦੀ ਸਪਲਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋਈ। ਸਬਜ਼ੀ ਅਤੇ ਫਲ ਮਾਰਕਿਟ ਬੰਦ ਹੋਣ ਦੇ ਕਾਰਨ ਬਾਹਰ ਤੋਂ ਕੋਈ ਸਪਲਾਈ ਨਹੀਂ ਹੋ ਸਕੀ। ਇਸ ਪ੍ਰਕਾਰ ਦੋਧੀ ਯੂਨੀਅਨ ਵਲੋਂ ਵੀ ਬੰਦ ਦਾ ਸਮਰਥਨ ਕਰਦੇ ਹੋਏ ਕੰਮ ਬੰਦ ਰੱਖਿਆ ਗਿਆ, ਜਿਸ ਕਾਰਨ ਦੁੱਧ ਦੀ ਸਪਲਾਈ ਵੀ ਪ੍ਰਭਾਵਿਤ ਹੋਈ, ਜਦਕਿ ਹਾਈਵੇਅ ਜਾਮ ਹੋਣ ਦੇ ਕਾਰਨ ਬਾਹਰ ਤੋਂ ਵੀ ਦੁੱਧ ਨਹੀਂ ਪਹੁੰਚਿਆ। ਇਸ ਕਾਰਨ ਲੋਕਾਂ ਨੂੰ ਮੁਸ਼ਕਲਾਂ ਪੇਸ਼ ਆਈਆਂ।
ਖੇਤੀ ਆਰਡੀਨੈਂਸ ਦੇ ਖਿਲਾਫ ਕਿਸਾਨ ਸੰਗਠਨਾਂ ਵਲੋਂ ਕੀਤੇ ਗਏ ਪੰਜਾਬ ਬੰਦ ਨੂੰ ਬਠਿੰਡਾ ‘ਚ ਭਾਰੀ ਸਮਰਥਨ ਮਿਲਿਆ। ਜ਼ਿਲ੍ਹੇ ਭਰ ਦੇ ਬਾਜ਼ਾਰ ਮੁਕੰਮਲ ਤੌਰ ‘ਤੇ ਬੰਦ ਰਹੇ ਅਤੇ ਸੜਕਾਂ ‘ਤੇ ਵੀ ਸੰਨਾਟਾ ਪਸਰਿਆ ਰਿਹਾ। ਕਿਸਾਨਾਂ ਦੇ ਬੰਦ ਨੇ ਕੋਰੋਨਾ ਦੌਰਾਨ ਹੋਏ ਲਾਕਡਾਊਨ ਨੂੰ ਵੀ ਮਾਤ ਦੇ ਦਿੱਤੀ। ਕਿਸਾਨਾਂ ਦੇ ਇਸ ਸੰਘਰਸ਼ ਨੂੰ ਆੜਤੀਆਂ, ਵਪਾਰ ਮੰਡਲਾਂ, ਮਜ਼ਦੂਰ ਸੰਗਠਨਾਂ, ਮੁਲਾਜ਼ਮ ਸੰਗਠਨਾਂ, ਵਿਦਿਆਰਥੀ ਸੰਗਠਨਾਂ ਅਤੇ ਸਮਾਜਿਕ ਸੰਗਠਨਾਂ ਨੇ ਵੀ ਪੂਰਨ ਸਮਰਥਨ ਦਿੱਤਾ। ਬਠਿੰਡਾ ਦੇ ਭਾਈ ਕਨੱਈਆ ਚੌਕ ‘ਚ ਕਿਸਾਨਾਂ ਅਤੇ ਸਹਿਯੋਗੀ ਸੰਗਠਨਾਂ ਨੇ ਇਕ ਵਿਸ਼ਾਲ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ।


Share