ਪੰਜਾਬ ਪੁਲਿਸ ਵੱਲੋਂ ਗੈਰ ਕਾਨੂੰਨੀ ਫਾਰਮਾਸੂਟੀਕਲ ਡਰੱਗਜ਼ ਦੇ ਵੱਡੇ ਨਿਰਮਾਤਾ ਤੇ ਸਪਲਾਇਰ ਗ੍ਰਿਫਤਾਰ

428
Share

ਚੰਡੀਗੜ੍ਹ, 28 ਅਗਸਤ (ਪੰਜਾਬ ਮੇਲ)- ਦੇਸ਼ ‘ਚ ਫਾਰਮਾਸੂਟੀਕਲ ਓਪੀਓਡਜ਼ ਦੇ ਗੈਰਕਾਨੂੰਨੀ ਨਿਰਮਾਣ ਅਤੇ ਸਪਲਾਈ ਦੇ ਮਾਮਲੇ ‘ਚ ਵੱਡੀ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਨੇ ਕ੍ਰਿਸ਼ਨ ਕੁਮਾਰ ਅਰੋੜਾ ਉਰਫ਼ ਕਲੋਵਿਡੋਲ ਬਾਦਸ਼ਾਹ ਅਤੇ ਉਸ ਦੇ ਪੁੱਤਰ ਗੌਰਵ ਅਰੋੜਾ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਨਿਉਟੈਕ ਹੈਲਥਕੇਅਰ ਪ੍ਰਾਈਵੇਟ ਲਿਮਟਡ, ਨਰੇਲਾ, ਦਿੱਲੀ ਨਾਲ ਸਬੰਧਿਤ ਹਨ।
ਡੀ.ਜੀ.ਪੀ. ਦਿਨਦਰ ਗੁਪਤਾ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਓ-ਪੁੱਤ ਦੀ ਜੋੜੀ ਦੇਸ਼ ਵਿਚ ਵੱਖ-ਵੱਖ ਕਿਸਮਾਂ ਦੇ ਫਾਰਮਾਸੂਟੀਕਲ ਓਪੀਓਡਜ਼ ਦੇ ਸਭ ਤੋਂ ਵੱਡੇ ਨਿਰਮਾਤਾ ਅਤੇ ਸਪਲਾਇਰ ਸਨ ਅਤੇ ਹਰਕੇ ਮਹੀਨੇ ਦੇਸ਼ ਦੇ 17 ਰਾਜਾਂ ਵਿਚ ਮਥੁਰਾ ਗੈਂਗ ਅਤੇ ਆਗਰਾ ਗੈਂਗ ਸਮੇਤ ਕਈ ਨਸ਼ਿਆਂ ਦੀ ਸਪਲਾਈ ਕਰਨ ਵਾਲੇ ਗਿਰੋਹਾਂ, ਜਿਲ੍ਹਾਂ ਦਾ ਪੰਜਾਬ ਪੁਲਸ ਵੱਲੋਂ ਹਾਲ ਹੀ ਵਿੱਚ ਪਰਦਾਫਾਸ਼ ਕੀਤਾ ਗਿਆ ਹੈ। ਇਸ ਜ਼ਰੀਏ ਲਗਭਗ 18-20 ਕਰੋੜ ਗੋਲੀਆਂ, ਕੈਪਸੂਲ ਅਤੇ ਸਿਰਪ, ਜੋ ਤਕਰੀਬਨ 70-80 ਕਰੋੜ ਰੁਪਏ ਦੇ ਬਣਦੇ ਹਨ, ਗੈਰ ਕਾਨੂੰਨੀ ਢੰਗ ਨਾਲ ਸਪਲਾਈ ਕਰ ਰਹੇ ਸਨ।
ਉਨ੍ਹਾਂ ਦੱਸਿਆ ਕਿ ਇਹ ਜੋੜੀ ‘ਫਾਰਮਾ ਡਰੱਗ ਕਾਰਟਲ’ ਦੇ ਮਾਸਟਰਮਾਈਂਡ ਸਨ, ਜੋ ਕੁੱਲ ਨਾਜਾਇਜ਼ ਫਾਰਮਾ ਦੇ ਓਪੀਓਡ ਡਰੱਗ ਕਾਰੋਬਾਰ ਦਾ ਵੱਡਾ ਹਿੱਸਾ (ਲਗਭਗ 60-70‚) ਕੰਟਰੋਲ ਕਰਦਾ ਹੈ। ਇਨ੍ਹਾਂ ਦੋਵਾਂ ਨੂੰ ਰਾਜੌਰੀ ਗਾਰਡਨ ਦਿੱਲੀ ਤੋਂ ਐੱਸ.ਐੱਸ.ਪੀ. ਬਰਨਾਲਾ ਸ਼੍ਰੀ ਸੰਦੀਪ ਗੋਇਲ ਦੀ ਨਿਗਰਾਨੀ ਵਾਲੀ ਬਰਨਾਲਾ ਪੁਲਿਸ ਟੀਮ ਨੇ ਗ੍ਰਿਫਤਾਰ ਕੀਤਾ ਸੀ, ਜਿਸ ਵਿੱਚ ਆਈ.ਪੀ.ਐੱਸ ਡਾ. ਪ੍ਰਗਿਆ ਜੈਨ ਏਐਸਪੀ ਮਹਿਲ ਕਲਾਂ ਅਤੇ ਬਲਜੀਤ ਸਿੰਘ ਆਈ/ਸੀ ਸੀਆਈਏ ਵੀ ਸ਼ਾਮਲ ਸਨ। ਡੀਜੀਪੀ ਨੇ ਅੱਗੇ ਕਿਹਾ ਕਿ ਬਰਨਾਲਾ ਪੁਲਿਸ ਵੱਲੋਂ ਫਰਵਰੀ 2020 ਵਿੱਚ  ਮਥੁਰਾ ਗਿਰੋਹ ਅਤੇ ਆਗਰਾ ਗਿਰੋਹ ਦਾ ਪਰਦਾਫਾਸ਼ ਕਰਨ ਨਾਲ ਪੂਰੇ ਨੈਟਵਰਕ ਤੋਂ ਪਰਦਾ ਉੱਠਣਾ ਸ਼ੁਰੂ ਹੋਇਆ ਜਿਸ ਤੋਂ ਬਾਅਦ ਮਈ ਅਤੇ ਜੁਲਾਈ 2020 ਵਿਚ 73 ਲੱਖ ਤੋਂ ਵੱਧ ਨਸ਼ੀਲੀਆਂ ਗੋਲੀਆਂ / ਕੈਪਸੂਲ / ਸਿਰਪ, 2.26 ਕਰੋੜ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਅਤੇ ਹੁਣ ਤੱਕ 5 ਰਾਜਾਂ ਤੋਂ 36 ਮੁਲਜ਼ਮਾਂ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ। ਨਿਰੰਤਰ ਅਤੇ ਠੋਸ ਕਾਰਵਾਈਆਂ ਸਦਕਾ ਇਸ ਗੱਠਜੋੜ ਦੇ ਸਾਰੇ ਅਗਲੇ ਪਿਛਲੇ ਸੰਪਰਕਾਂ ਤੋਂ ਪਰਦਾ ਉੱਠਿਆ ਅਤੇ ਅੱਗੇ ਨਿਉਟੈਕ  ਫਾਰਮਾਸੂਟੀਕਲ ਪ੍ਰਾਈਵੇਟ ਲਿਮਟਡ, ਨਰੇਲਾ, ਦਿੱਲੀ ਜੋ ਐਨਆਰਐਕਸ ਕਲੋਵਿਡੋਲ 100 ਐੱਸ.ਆਰ., ਟ੍ਰਾਇਓ ਐੱਸ.ਆਰ., ਸਿੰਪਲੈਕਸ ਸੀ +, ਸਿੰਪਲੇਕਸ +, ਟ੍ਰਿਡੋਲ, ਫੋਰਿਡੋਲ, ਪ੍ਰੋਜੋਲਮ, ਅਲਪ੍ਰਜ਼ੋਲਮ ਆਦਿ ਦੇ ਸਭ ਤੋਂ ਵੱਡੇ ਨਿਰਮਾਤਾਵਾਂ ਵਿਚੋਂ ਇਕ ਹੈ, ਸਮੇਤ ਵੱਖ ਵੱਖ ਫਾਰਮਾਸਿਟੀਕਲ ਮੈਨੂਫੈਕਚਰਿੰਗ ਕੰਪਨੀਆਂ ਦੀ ਸ਼ਮੂਲੀਅਤ ਦਾ ਖੁਲਾਸਾ ਹੋਇਆ ਹੈ। ਇਨ੍ਹਾਂ ਡਰੱਗਜ਼ ਨੂੰ ਦੇਸ਼ ਭਰ ਵਿੱਚ ਨਸ਼ਾ ਪੀੜਤਾਂ ਦੁਆਰਾ ਵੱਡੇ ਪੱਧਰ ‘ਤੇ ਫਾਰਮਾ ਓਪੀਓਡਜ਼ ਵਜੋਂ ਸੇਵਨ ਕੀਤਾ ਜਾਂਦਾ ਹੈ।
ਦਿਨਕਰ ਗੁਪਤਾ ਨੇ ਖੁਲਾਸਾ ਕੀਤਾ ਕਿ ਜਾਂਚ ਤੋਂ ਇਹ ਸਾਹਮਣੇ ਆਇਆ ਹੈ ਕਿ ਕ੍ਰਿਸ਼ਨ ਅਰੋੜਾ ਅਤੇ ਗੌਰਵ ਅਰੋੜਾ, ਫਾਰਮਾ ਨਸ਼ੀਲੇ ਪਦਾਰਥਾਂ ਦੇ ਧੰਦੇ ਦੀਆਂ ਵੱਡੀਆਂ ਮੱਛੀਆਂ ਹਨ। ਇਹ ਦੋਸ਼ੀ ਗੁਪਤ ਤਰੀਕੇ ਨਾਲ ਨਿਰਧਾਰਤ ਕੋਟੇ ਤੋਂ ਵਾਧੂ ਨਸ਼ੀਲੇ ਪਦਾਰਥਾਂ ਦੇ ਨਿਰਮਾਣ ‘ਚ ਲੱਗੇ ਹੋਏ ਸਨ ਅਤੇ ਇਨ੍ਹਾਂ ਦਾ ਇੱਕੋ-ਇੱਕ ਮਕਸਦ ਥੋਕ ਤੇ ਪ੍ਰਚੂਨ ਫਾਰਮਾਸੀਉਟੀਕਲ ਫਰਮਾਂ ਬਣਾ ਕੇ ਆਪਣੇ ਕਈ ਸਾਥੀਆਂ ਦੀ ਆਪਸੀ ਮਿਲੀਭੁਗਤ ਨਾਲ ਫਾਰਮਾਸੀਉਟੀਕਲ (ਓਪੀਓਡ) ਨਸ਼ੀਲੇ ਪਦਾਰਥਾਂ ਨੂੰ ਗ਼ੈਰਕਾਨੂੰਨੀ ਨਸ਼ਿਆਂ ਦੀ ਗਲਤ ਤਰੀਕੇ ਨਾਲ ਫਾਰਮਾਸੀਉਟੀਕਲ ਓਪੀਓਡ ਵਜੋਂ ਖਰੀਦ ਤੇ ਵੇਚ ਦਰਸਾ ਕੇ ਇਸ ਕਾਲੇ ਧੰਦੇ ਨੂੰ ਜਾਰੀ ਰੱਖ ਰਹੇ ਸੀ। ਪਰਦੇ ਵਜੋਂ ਇਹ ਫਰਜ਼ੀ ਫਰਮਾਂ ਮੁੱਖ ਤੌਰ ‘ਤੇ ਐੱਨ.ਆਰ.ਐਕਸ (ਪਰਚੀ ਰਾਹੀ) ਛੋਟੀ ਮਾਤਰਾ ‘ਚ ਜੈਨਰਿਕ ਦਵਾਈਆਂ ਦੀ ਖਰੀਦ ਤੇ ਵੇਚ ‘ਚ ਲੱਗੀਆਂ ਹੋਈਆਂ ਸਨ। ਇਨ੍ਹਾਂ ਵਿੱਚੋਂ ਕੁਝ ਫਰਮਾਂ ਜਿਵੇਂ ਕਿ ਸੰਤੋਸ਼ੀ ਫਾਰਮਾ, ਜਗਦੀਸ਼ ਫਾਰਮਾ, ਐੱਸ.ਐੱਸ. ਏਜੰਸੀ, ਜੈ ਹਨੂਮਾਨ ਫਾਰਮਾ, ਮਿਯੰਕ ਡਰੱਗ ਹਾਊਸ ਆਦਿ ਮੁੱਖ ਹਨ। ਇਹ ਮੂਹਰਲੀਆਂ ਫਰਮਾਂ 3-4 ਮਹੀਨਿਆਂ ਬਾਅਦ ਅਕਸਰ ਬੰਦ ਰੱਖੀਆਂ ਜਾਂਦੀਆਂ ਸਨ ਤਾਂ ਕਿ ਕਾਨੂੰਨੀ ਏਜੰਸੀਆਂ ਤੋਂ ਬਚਿਆ ਜਾ ਸਕੇ।
ਇਨ੍ਹਾਂ ਫ਼ਰਮਾਂ ਦਾ ਟਰਾਂਸਪੋਰਟਰਜ/ਕੋਰੀਅਰਸ ਨਾਲ ਵਿਸਥਾਰਤ ਨੈਟਵਰਕ ਹੈ, ਜਿਸ ‘ਚ ਸ੍ਰੀ ਰਾਮ ਟਰਾਂਸਪੋਰਟ, ਟਰੇਲਾ ਟਰਾਂਸਪੋਰਟ, ਅਨੂ ਰੋਡ ਕੈਰੀਅਰ, ਮਲਿਕ ਟਰਾਂਸਪੋਰਟ, ਦਿੱਲੀ ਪੰਜਾਬ ਟਰਾਂਸਪੋਰਟ (ਸਾਰੇ ਦਿੱਲੀ ‘ਚ) ਅਤੇ ਜੈ ਭੋਲੇ ਟਰਾਂਸਪੋਰਟ, ਅਲੀਗੜ੍ਹ ਹਾਥਰਸ, ਦੇਵੇਸ਼ ਟਰਾਂਸਪੋਰਟ, ਲਾਂਬਾ ਟੀ, ਰਾਧਾ ਕ੍ਰਿਸ਼ਨ ਟਰਾਂਸਪੋਰਟ, ਸ਼ਰੀਜੀ ਰੋਡਲਾਈਨਜ (ਸਾਰੇ ਆਗਰਾ ‘ਚ) ਸ਼ਾਮਲ ਹਨ, ਜਿਹੜੇ ਕਿ ਦੇਸ਼ ਭਰ ‘ਚ ਫਾਰਮਾਸੀਉਟੀਕਲ ਨਸ਼ਿਆਂ ਦੀ ਸਪਲਾਈ ਕਰਦੇ ਸਨ।


Share