ਪੰਜਾਬ ਪੁਲਿਸ ਨੇ ਐਤਵਾਰ ਵਾਲੇ ਦਿਨ ਡਰੋਨ ਖੇਪ ਵਾਲੀ ਥਾਂ ਤੋਂ ਏ.ਕੇ.-47 ਅਤੇ ਜ਼ਿੰਦਾ ਕਾਰਤੂਸਾਂ ਨਾਲ ਮੈਗਜੀਨ ਕੀਤਾ ਬਰਾਮਦ

407
Share

ਚੰਡੀਗੜ, 23 ਦਸੰਬਰ (ਪੰਜਾਬ ਮੇਲ)- ਪੰਜਾਬ ਪੁਲਿਸ ਨੇ 11 ਐਚਜੀ ਆਰਗੇਜ 84 ਹੱਥ ਗੋਲੇ ਦੀ ਬਰਾਮਦਗੀ ਤੋਂ ਤਕਰੀਬਨ 48 ਘੰਟਿਆਂ ਬਾਅਦ ਅੱਜ ਇਕ ਏ.ਕੇ. 47 ਰਾਈਫਲ ਅਤੇ 30 ਜ਼ਿੰਦਾ ਕਾਰਤੂਸਾਂ ਨਾਲ ਇਕ ਮੈਗਜੀਨ ਬਰਾਮਦ ਕੀਤੀ। ਇਹ ਬਰਮਾਦਗੀ ਸਪੱਸਟ ਤੌਰ ‘ਤੇ ਉਸੇ ਖੇਪ ਦਾ ਇਕ ਹਿੱਸਾ ਹੈ ਜਿਸ ਨੂੰ ਐਤਵਾਰ ਵਾਲੇ ਦਿਨ ਗੁਰਦਾਸਪੁਰ ਜਲਿੇ ਦੇ ਬੀਓਪੀ ਚਕਰੀ (ਥਾਣਾ ਦੋਰਾਂਗਲਾ) ਵਿਚ ਪਾਕਿਸਤਾਨੀ ਡਰੋਨ ਨੇ ਸੁੱਟਿਆ ਸੀ।
ਇਹ ਬਰਾਮਦਗੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਰਹੱਦੀ ਸੂਬੇ ਦੀ ਸਾਂਤੀ ਭੰਗ ਕਰਨ ਲਈ ਪਾਕਿਸਤਾਨ ਅਧਾਰਤ ਅੱਤਵਾਦੀਆਂ ਵੱਲੋਂ ਕੀਤੇ ਜਾ ਰਹੇ ਤਾਜਾ ਯਤਨਾਂ ਨੂੰ ਲੈ ਕੇ ਉਭਰੀਆਂ ਚਿੰਤਾਵਾਂ ਸਦਕਾ ਹੋਈ ਹੈ। ਇਸ ਸਬੰਧੀ ਹਾਲ ਹੀ ਮੁੱਖ ਮੰਤਰੀ ਵਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸਾਹ ਨਾਲ ਵੀ ਮੁਲਾਕਾਤ ਕੀਤੀ ਗਈ।
ਪੰਜਾਬ ਦੇ ਡੀਜੀਪੀ ਸ੍ਰੀ ਦਿਨਕਰ ਗੁਪਤਾ ਅਨੁਸਾਰ ਗੁਰਦਾਸਪੁਰ ਪੁਲਿਸ ਵਲੋਂ ਉਸ ਖੇਤਰ ਵਿੱਚ ਇੱਕ ਵਿਆਪਕ ਜਾਂਚ ਮੁਹਿੰਮ ਚਲਾਈ ਗਈ ਜਿਥੇ ਪੁਲਿਸ ਅਤੇ ਬੀਐਸਐਫ ਨੇ ਡਰੋਨ ਨੂੰ ਵੇਖ ਕੇ ਗੋਲੀਆਂ ਦਾਗੀਆਂ ਸਨ। ਉਨਾਂ ਕਿਹਾ ਕਿ ਅਸਾਲਟ ਰਾਈਫਲ ਵਾਲਾ ਇਕ ਪੈਕੇਜ ਪਿੰਡ ਵਜੀਰ ਚੱਕ ਦੇ ਖੇਤਰ ਵਿੱਚ ਕਣਕ ਦੇ ਖੇਤਾਂ ਵਿੱਚ ਸੁੱਟਿਆ ਗਿਆ ਸੀ ਜੋ ਕਿ ਪਿੰਡ ਸਲਾਚ ਥਾਣਾ ਦੋਰਾਂਗਲਾ (ਗੁਰਦਾਸਪੁਰ) ਤੋਂ 1.5 ਕਿਲੋਮੀਟਰ ਦੀ ਦੂਰੀ ‘ਤੇ ਹੈ।
ਸ੍ਰੀ ਗੁਪਤਾ ਨੇ ਕਿਹਾ ਕਿ ਐਤਵਾਰ ਨੂੰ ਪਿੰਡ ਸਲਾਚ ਤੋਂ ਬਰਾਮਦ ਕੀਤੇ ਹੱਥ ਗੋਲਿਆਂ ਦੀ ਤਰਾਂ ਹੀ ਅੱਜ ਬਰਾਮਦ ਕੀਤੀ ਗਈ ਅਸਾਲਟ ਰਾਈਫਲ ਅਤੇ 30 ਜਿੰਦਾ ਕਾਰਤੂਸਾਂ ਨਾਲ ਮੈਗਜੀਨ ਨੂੰ ਵੀ ਇੱਕ ਲੱਕੜ ਦੇ ਫਰੇਮ ਨਾਲ ਜੋੜਿਆ ਗਿਆ ਸੀ ਅਤੇ ਨਾਈਲੋਨ ਦੀ ਰੱਸੀ ਨਾਲ ਡਰੋਨ ਤੋਂ ਹੇਠਾਂ ਉਤਾਰਿਆ ਗਿਆ ਸੀ।
ਉਹਨਾਂ ਕਿਹਾ ਕਿ ਇਹ ਪੈਕੇਜ ਉਸੇ ਖੇਪ ਦਾ ਹਿੱਸਾ ਜਾਪਦਾ ਹੈ ਜਿਸ ਨੂੰ 19.12.2020 ਦੀ ਰਾਤ ਨੂੰ ਡਰੋਨ ਵਲੋਂ ਸੁੱਟਿਆ ਗਿਆ ਸੀ। ਉਹਨਾਂ ਦੱਸਿਆ ਕਿ ਜਿਸ ਥਾਂ ਤੋਂ ਹੱਥ ਗੋਲੇ ਮਿਲੇ ਸਨ ਇਸ ਤੋਂ ਕਰੀਬ 1.5 ਕਿਲੋਮੀਟਰ ਦੀ ਦੂਰੀ ਤੋਂ ਇਹ ਅਸਾਲਟ ਰਾਈਫਲ ਮਿਲੀ ਹੈ।
ਸ੍ਰੀ ਗੁਪਤਾ ਨੇ ਕਿਹਾ ਕਿ ਇਸ ਸਬੰਧੀ ਐਤਵਾਰ ਨੂੰ ਵਿਸਫੋਟਕ ਪਦਾਰਥ ਐਕਟ ਦੀ ਧਾਰਾ 3, 4, 5 ਤਹਿਤ ਥਾਣਾ ਦੋਰਾਂਗਲਾ ਵਿਖੇ ਐਫਆਈਆਰ (159) ਤਹਿਤ ਦਰਜ ਕੀਤੀ ਗਈ ਸੀ ਅਤੇ ਅਗਲੀ ਕਾਰਵਾਈ ਵਜੋਂ ਜਾਂਚ ਅਭਿਆਨ ਅਜੇ ਵੀ ਜਾਰੀ ਹੈ।


Share