ਪੰਜਾਬ ਪੁਲਿਸ ‘ਚ ਹੁਣ ਤੱਕ 3800 ਤੋਂ ਵੱਧ ਅਧਿਕਾਰੀ ਤੇ ਮੁਲਾਜ਼ਮ ਹੋਏ ਕੋਵਿਡ ਪਾਜ਼ੀਟਿਵ

565
Share

ਚੰਡੀਗੜ੍ਹ, 7 ਸਤੰਬਰ (ਪੰਜਾਬ ਮੇਲ)- ਜ਼ਮੀਨੀ ਪੱਧਰ ‘ਤੇ ਪੁਲਿਸ ਦੀ ਹੌਸਲਾ-ਅਫ਼ਜ਼ਾਈ ਅਤੇ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਡੀ.ਜੀ.ਪੀ., ਪੰਜਾਬ ਦੇ ਨਿਰਦੇਸ਼ਾਂ ਤਹਿਤ ਇਕ ਨੋਵਲ ਯੋਜਨਾ ਅਧੀਨ ਉੱਚ ਪੁਲਿਸ ਅਧਿਕਾਰੀਆਂ ਨੇ ਵੱਖ-ਵੱਖ ਹਸਪਤਾਲਾਂ ‘ਚ ਜ਼ੇਰੇ-ਇਲਾਜ ਜਾਂ ਘਰਾਂ ‘ਚ ਇਕਾਂਤਵਾਸ 500 ਤੋਂ ਵੱਧ ਕੋਵਿਡ-19 ਪਾਜ਼ੀਟਿਵ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਨਾਲ ਟੈਲੀਫ਼ੋਨ ਰਾਹੀਂ ਹੌਸਲਾ-ਅਫਜ਼ਾਈ ਕੀਤੀ। ਇਸ ਮੁਹਿੰਮ ‘ਚ ਸ਼ਾਮਿਲ ਸੀਨੀਅਰ ਅਧਿਕਾਰੀਆਂ ਨੇ ਨਾ ਕੇਵਲ ਅਧਿਕਾਰੀਆਂ/ਕਰਮਚਾਰੀਆਂ ਦੀ ਸਿਹਤ ਅਤੇ ਤੰਦਰੁਸਤੀ ਬਾਰੇ ਪੁੱਛਿਆ, ਸਗੋਂ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਵੀ ਦਿੱਤਾ। ਰਾਜ ‘ਚ ਹੁਣ ਤੱਕ ਕੁੱਲ 3803 ਪੁਲਿਸ ਅਧਿਕਾਰੀ/ਕਰਮਚਾਰੀ ਕੋਵਿਡ ਪਾਜ਼ੀਟਿਵ ਪਾਏ ਗਏ ਹਨ ਅਤੇ ਇਨ੍ਹਾਂ ‘ਚੋਂ 2186 (57 ਫੀਸਦੀ) ਪੂਰੀ ਤਰ੍ਹਾਂ ਠੀਕ ਹੋ ਗਏ ਹਨ। ਇਸ ਸਮੇਂ 1597 ਅਧਿਕਾਰੀ/ਕਰਮਚਾਰੀ ਪਾਜ਼ੀਟਿਵ ਹਨ, ਜਿਨ੍ਹਾਂ ‘ਚ 38 ਗਜ਼ਟਿਡ ਅਧਿਕਾਰੀ ਅਤੇ 21 ਐੱਸ.ਐੱਚ.ਓ. ਸ਼ਾਮਿਲ ਹਨ। ਪੁਲਿਸ ਮੁਲਾਜ਼ਮਾਂ ਦੇ ਤਕਰੀਬਨ 32 ਪਰਿਵਾਰਕ ਮੈਂਬਰ ਵੀ ਕੋਵਿਡ ਪਾਜ਼ੀਟਿਵ ਹਨ।


Share