ਪੰਜਾਬ ਪੁਲਿਸ ਕਾਂਸਟੇਬਲ ਦੀ ਭਰਤੀ ‘ਚ ਘਪਲੇਬਾਜੀ ਦਾ ਦੋਸ਼ ਲਗਾਉਂਦੇ ਹੋਏ ਸਰਕਾਰ ਵਿਰੁੱਧ ਡੰਡੌਤ ਮਾਰਚ

136
Share

ਭਵਾਨੀਗੜ੍ਹ, 7 ਦਸੰਬਰ (ਦਲਜੀਤ ਕੌਰ ਭਵਾਨੀਗੜ੍ਹ/ਪੰਜਾਬ ਮੇਲ)- ਪੰਜਾਬ ਪੁਲਿਸ ਕਾਂਸਟੇਬਲ ਦੀ ਭਰਤੀ ਵਿਚ ਹੋਏ ਘਪਲੇਬਾਜੀ ਦਾ ਦੋਸ਼ ਲਾਉਂਦਿਆਂ ਨੌਜਵਾਨ ਮੁੰਡੇ-ਕੁੜੀਆਂ ਵੱਲੋਂ ਸੰਗਰੂਰ ਵਿਖੇ ਧਰਨਾ ਲਾਇਆ ਹੋਇਆ ਹੈ। ਧਰਨਾ ਕਾਰੀਆ ਵੱਲੋਂ ਸਰਕਾਰ ਤੱਕ ਆਪਣੀ ਗੱਲ ਪਹੁੰਚਾਉਣ ਲਈ ਧਰਨਾ ਸਥਾਨ ਤੋਂ ਚਰਨਜੀਤ ਸਿੰਘ ਚੰਨੀ ਦੀ ਕੋਠੀ ਵੱਲ ਡੰਡੌਤ ਮਾਰਚ ਸੁਰੂ ਕੀਤਾ ਗਿਆ ਜੋ ਅੱਜ ਭਵਾਨੀਗੜ੍ਹ ਹੁੰਦਾ ਹੋਇਆ ਪਟਿਆਲਾ ਵੱਲ ਰਵਾਨਾ ਹੋਇਆ।
ਇਸ ਮੌਕੇ ਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਐਕਸ ਨਾਇਕ ਜਸਪਾਲ ਸਿੰਘ, ਦਵਿੰਦਰ ਸਿੰਘ ਖੰਨਾ, ਮਨਪ੍ਰੀਤ ਸਿੰਘ ਧੂਰੀ, ਦਵਿੰਦਰ ਸਿੰਘ ਧੂਰੀ, ਗੁਰਮੀਤ ਕੌਰ, ਮੋਨਾ ਰਾਣੀ, ਜੌਤੀ ਕੌਰ ਪੂੰਨਵਾਲ, ਰਮਨ ਮਾਨਸਾ ਨੇ ਕਿਹਾ ਕਿ ਇਹ ਡਟੌਤ ਮਾਰਚ ਭਵਾਨੀਗੜ੍ਹ ਪਟਿਆਲਾ ਹੁੰਦਾ ਹੋਇਆ ਆਪਣੀਆਂ ਮੰਗਾਂ ਮਨਾਉਣ ਲਈ ਚਰਨਜੀਤ ਸਿੰਘ ਚੰਨੀ ਦੀ ਕੋਠੀ ਤੱਕ ਜਾਵੇਗਾ।
ਧਰਨਾਕਾਰੀ ਵੱਲੋਂ ਅੱਜ ਭਵਾਨੀਗੜ੍ਹ ਸ਼ਹਿਰ ਵਿਖੇ ਨਵੇਂ ਬੱਸ ਅੱਡੇ ਉੱਤੇ ਪੰਜ ਮਿੰਟ ਦਾ ਰੋਡ ਉੱਤੇ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਜਿੱਥੇ ਆਮ ਲੋਕਾਂ ਦੀ ਭੀੜ ਵਿਚ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਦਾ ਕਾਫਿਲਾ ਵੀ ਫਸ ਗਿਆ। ਉਹਨਾਂ ਨੂੰ ਧਰਨਕਾਰੀਆ ਦੀ ਗੱਲ ਸੁਣਨ ਦੀ ਵਜਾਏ ਆਪਣੀ ਗੱਡੀ ਪਿੱਛੇ ਵੱਲੋਂ ਮੋੜ ਲਈ ਅਤੇ ਪੱਤਰਕਾਰਾਂ ਜਦੋਂ ਸਿੰਗਲਾ ਦੇ ਕਾਫਲੇ ਦੀ ਵੀਡਿਓ ਬਣਾਉਣ ਲੱਗੇ ਤਾਂ ਉਨ੍ਹਾਂ ਦੀ ਸਕਾਉਰਟੀ ਰੋਕਦੀ ਹੋਈ ਨਜ਼ਰ ਆਈ।


Share