ਪੰਜਾਬ ਦੇ ਸਰਕਾਰੀ ਸਕੂਲ ਸੱਤ ਮਹੀਨੇ ਬਾਅਦ ਖੁਲ੍ਹੇ

765
Share

9ਵੀਂ ਤੋਂ 12ਵੀਂ ਤੱਕ ਦੇ ਸਕੂਲ ਖੁਲ੍ਹੇ

ਜਲੰਧਰ, 19 ਅਕਤੂਬਰ (ਪੰਜਾਬ ਮੇਲ)- ਕੋਰੋਨਾ ਮਹਾਮਾਰੀ ਫੈਲਣ ਦੇ ਕਰੀਬ ਸੱਤ ਮਹੀਨੇ ਬਾਅਦ ਅੱਜ ਪੰਜਾਬ ਭਰ ਦੇ 9ਵੀਂ ਤੋਂ 12ਵੀਂ ਤੱਕ ਦੇ ਸਰਕਾਰੀ ਸਕੂਲ ਖੁਲ੍ਹ ਗਏ ਹਨ। ਹੁਣ ਜਮਾਤਾਂ ਵਿਚ ਬੈਠ ਕੇ ਵਿਦਿਆਰਥੀ ਪੜ੍ਹਾਈ ਕਰ ਸਕਣਗੇ। ਮਹਾਮਾਰੀ ਫੈਲਣ ਤੋਂ ਬਾਅਦ ਸੂਬੇ ਦੇ ਸਰਕਾਰੀ ਸਕੂਲ 22 ਮਾਰਚ ਨੂੰ ਬੰਦ ਕਰ ਦਿੱਤੇ ਗਏ ਸੀ। ਹਾਲਾਂਕਿ ਅਜੇ ਕੋਵਿਡ 19 ਕਾਰਨ ਬਣੇ ਹਾਲਾਤ ਦੇ ਕਾਰਨ ਹਰੇਕ ਜਮਾਤ ਵਿਚ ਸਿਰਫ 20 ਵਿਦਿਆਰਥੀ ਹੀ ਬੈਠ ਸਕਦੇ ਹਨ। ਕੋਵਿਡ 19 ਨਾਲ ਸਬੰਧਤ ਸਾਵਧਾਨੀਆਂ ਦੀ ਪਾਲਣਾ ਕਰਦੇ ਹੋਏ ਜ਼ਿਲ੍ਹੇ ਭਰ ਵਿਚ  ਸਕੂਲ ਖੋਲ੍ਹੇ ਗਏ ਹਨ। ਜਮਾਤ ਵਿਚ ਹਰੇਕ ਬੈਂਚ ‘ਤੇ ਇੱਕ ਹੀ ਵਿਦਿਆਰਥੀ ਬੈਠ ਸਕੇਗਾ। ਅਧਿਆਪਕ ਅਤੇ ਵਿਦਿਆਰਥੀ ਨੂੰ ਮਾਸਕ ਪਹਿਨ ਕੇ ਆਉਣਾ ਹੋਵੇਗਾ। ਸਿੱਖਿਆ ਵਿਭਾਗ ਵਲੋਂ ਜਾਰੀ ਹਦਾਇਤਾਂ ਦੇ ਅਨੁਸਾਰ ਸਕੂਲ ਪ੍ਰਬੰਧਕਾਂ ਨੇ ਮਹਾਮਾਰੀ ਤੋਂ ਬਚਾਅ ਦੇ ਲਈ ਸਕੂਲ ਆ ਰਹੇ ਬੱਚਿਆਂ ਦੇ ਸਰੀਰ ਦਾ ਤਾਪਮਾਨ ਚੈਕ ਕਰਕੇ ਹੱਥਾਂ ਵਿਚ ਸੈਨੇਟਾਈਜ਼ਰ ਅਤੇ ਮੂੰਹ ‘ਤੇ ਮਾਸਕ ਪਹਿਨ ਕੇ ਜਮਾਤ ਵਿਚ ਬਿਠਾਇਆ ਜਾ ਰਿਹਾ ਹੈ।
ਨਹਿਰੂ ਗਾਰਡਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿਸੰੀਪਲ ਗੁਰਵਿੰਦਰਜੀਤ ਕੌਰ ਦਾ ਕਹਿਣਾ ਹੈ ਕਿ ਕੋਵਿਡ ਦੇ ਹਾਲਾਤ ਠੀਕ ਹੋਣ ਲੱਗੇ ਹਨ। ਪ੍ਰੰਤੂ ਸਾਵਧਾਨੀ ਰੱਖਣੀ ਅਜੇ ਵੀ ਜ਼ਰੂਰੀ ਹੈ। ਵਿਦਿਆਰਥੀਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰਖਦੇ ਹੋਏ ਜਮਾਤਾਂ ਵਿਚ ਸਰੀਰਿਕ ਦੂਰੀ ਦਾ ਖਿਆਲ ਰੱਖਿਆ ਜਾਵੇਗਾ, ਜੋ ਵਿਦਿਆਰਥੀ ਘਰ ਹਨ ਉਨ੍ਹਾਂ ਲਈ ਵੀ ਆਨਲਾਈਨ ਕਲਾਸ ਦਾ ਜਾਰੀ ਰਹੇਗੀ।
ਦਸਵੀਂ ਜਮਾਤ ਦੀ ਵਿਦਿਆਰਥਣ ਸਨੇਹਾ ਨੇ ਕਿਹਾ ਕਿ ਅੱਜ ਉਨ੍ਹਾਂ ਨੂੰ ਸਕੂਲ ਆ ਕੇ ਚੰਗਾ ਲੱਗ ਰਿਹਾ ਹੈ। ਸਕੂਲ ਅੰਦਰ ਆਉਣ ਤੋਂ ਪਹਿਲਾਂ ਊਨਾਂ ਦਾ ਤਾਪਮਾਨ  ਚੈਕ ਕੀਤਾ ਗਿਆ ਅਤੇ ਸੈਨੇਟਾਈਜ਼ਰ ਕਰਕੇ ਉਨ੍ਹਾਂ ਕਲਾਸ ਵਿਚ ਬਿਠਾਇਆ।  ਦੂਜੇ ਪਾਸੇ 12ਵੀਂ ਕਲਾਸ ਦੀ ਦੀਪਿਕਾ ਨੇ ਦੱÎਸਿਆ ਕਿ ਸਰਕਾਰ ਵਲੋਂ ਖੋਲ੍ਹੇ ਗਏ ਸਕੂਲ ਤੋਂ ਉਹ ਕਾਫੀ ਖੁਸ਼ ਹੈ ਅਤੇ ਉਨ੍ਹਾਂ ਨੇ ਲੋਕਾਂ ਨੂੰ ਵੀ ਮਹਾਮਾਰੀ ਤੋਂ ਬਚਣ ਦੇ ਲਈ  ਹੱਥ ਸੈਨੇਟਾਈਜ਼ਰ ਅਤੇ ਮੂੰਹ ‘ਤੇ ਮਾਸਕ ਪਹਿਨਣ ਲਈ ਕਿਹਾ।


Share