ਪੰਜਾਬ ਦੇ ਵਿੱਤ ਮੰਤਰੀ ਵੱਲੋਂ 3 ਮਹੀਨਿਆਂ ਲਈ 37120 ਕਰੋੜ ਰੁਪਏ ਦਾ ਅੰਤਿ੍ਰਮ ਬਜਟ ਪੇਸ਼

107
Share

ਚੰਡੀਗੜ੍ਹ, 22 ਮਾਰਚ (ਪੰਜਾਬ ਮੇਲ)- ਪੰਜਾਬ ਵਿਧਾਨ ਸਭਾ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਤਿੰਨ ਮਹੀਨਿਆਂ ਲਈ 37,120 ਕਰੋੜ ਰੁਪਏ ਦਾ ਅੰਤਿ੍ਰਮ ਬਜਟ ਪੇਸ਼ ਕੀਤਾ।
ਅੰਤਿ੍ਰਮ ਬਜਟ ਦੀਆਂ ਵਿਸ਼ੇਸ਼ਤਾਵਾਂ:
ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਤਿੰਨ ਮਹੀਨਿਆਂ ਲਈ ਪੇਸ਼ ਕੀਤਾ ਗਿਆ ਪਹਿਲਾਂ ਅੰਤਿ੍ਰਮ ਬਜਟ ਕੁੱਲ 37,120 ਕਰੋੜ ਰੁਪਏ ਦਾ ਹੈ।
* ਖੇਤੀਬਾੜੀ ਲਈ 2357 ਕਰੋੜ ਰੁਪਏ
* ਸਿੱਖਿਆ ਲਈ 4643 ਕਰੋੜ ਰੁਪਏ
* ਤਕਨੀਕੀ ਸਿੱਖਿਆ ਅਤੇ ਉਦਯੋਗ ਸਿਖਲਾਈ ਲਈ 145 ਕਰੋੜ ਰੁਪਏ
* ਟਰਾਂਸਪੋਰਟ ਲਈ 186 ਕਰੋੜ ਰੁਪਏ
* ਕਰ ਅਤੇ ਆਬਕਾਰੀ ਲਈ 89 ਕਰੋੜ ਰੁਪਏ
* ਸਿਹਤ ਅਤੇ ਪਰਿਵਾਰ ਭਲਾਈ ਲਈ 1345 ਕਰੋੜ ਰੁਪਏ
* ਮੈਡੀਕਲ ਸਿੱਖਿਆ ਅਤੇ ਖੋਜ਼ ਲਈ 207 ਕਰੋੜ ਰੁਪਏ
* ਖੇਡਾਂ ਤੇ ਯੁਵਕ ਸੇਵਾਵਾਂ ਲਈ 44 ਕਰੋੜ ਰੁਪਏ
* ਉਦਯੋਗ ਅਤੇ ਵਪਾਰ ਲਈ 644 ਕਰੋੜ ਰੁਪਏ
* ਕਿਰਤ ਲਈ 8 ਕਰੋੜ ਰੁਪਏ
* ਬਿਜਲੀ ਲਈ 1153 ਕਰੋੜ ਰੁਪਏ
* ਪੇਂਡੂ ਵਿਕਾਸ ਅਤੇ ਪੰਚਾਇਤਾਂ ਲਈ 895 ਕਰੋੜ ਰੁਪਏ
* ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਭਲਾਈ ਲਈ 1484 ਕਰੋੜ ਰੁਪਏ
* ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਲਈ 177 ਕਰੋੜ ਰੁਪਏ
* ਸਹਿਕਾਰਤਾ ਲਈ 226 ਕਰੋੜ ਰੁਪਏ
* ਰੱਖਿਆ ਸੇਵਾਵਾਂ ਭਲਾਈ ਲਈ 36 ਕਰੋੜ ਰੁਪਏ

Share