ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੋਤੀ ਦੇ ਵਿਆਹ ਸਮਾਗਮ ਮੌਕੇ ਗਾਇਆ ‘ਸੁਹਾਗ’

8664
Share

ਚੰਡੀਗੜ੍ਹ, 2 ਮਾਰਚ (ਪੰਜਾਬ ਮੇਲ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਸਿਸਵਾਂ ਫਾਰਮ ਹਾਊਸ ਵਿੱਚ ਆਪਣੀ ਪੋਤੀ ਸਹਿਰਇੰਦਰ ਦੇ ਵਿਆਹ ਸਮਾਗਮ ਦੌਰਾਨ ‘ਸੁਹਾਗ’ ਦਾ ਗੀਤ ਗਾਉਂਦੇ ਨਜ਼ਰ ਆਏ। ਮੁੱਖ ਮੰਤਰੀ ਦਾ ਇਕ ਵੀਡੀਓ ਦੇਖਣ ਨੂੰ ਮਿਲਿਆ ਹੈ ਜਿਸ ‘ਚ ਉਹ ਮਾਈਕ ਫੜ ਆਪਣੀ ਪੋਤੀ ਸਹਿਰਿੰਦਰ ਕੌਰ ਦੇ ਵਿਆਹ ‘ਤੇ ਗਾਣਾ ਗਾਉਂਦੇ ਦਿਖਾਈ ਦੇ ਰਹੇ ਹਨ।

ਸਹਿਰ ਇੰਦਰ ਦਾ ਵਿਆਹ ਦਿੱਲੀ ਦੇ ਕਾਰੋਬਾਰੀ ਅਦਿਤਿਆ ਨਾਰੰਗ ਨਾਲ ਐਤਵਾਰ ਨੂੰ ਹੋਇਆ। ਇਸ ਵੀਡੀਓ ‘ਚ ਉਨ੍ਹਾਂ ਨਾਲ ਉਨ੍ਹਾਂਦੀ ਪਤਨੀ ਪੋਤੀ ਅਤੇ ਪੋਤ ਜਵਾਈ ਇੱਕਠੇ ਬੈਠੇ ਦਿਖਾਈ ਦੇ ਰਹੇ ਹਨ। ਉਨ੍ਹਾਂ ਵੱਲੋਂ ਇਕ ਪੰਜਾਬੀ ਲੋਕ ਗੀਤ ‘ਅੱਜ ਦੀ ਘੱੜੀ ਰੱਖ ਡੋਲੀ ਨੀ ਮਾਏ’ ਗਾਇਆ ਜਾ ਰਿਹਾ ਹੈ।  ਸਹਿਰਇੰਦਰ ਕੌਰ ਸਾਬਕਾ ਨਿਸ਼ਾਨੇਬਾਜ਼ ਰਣਇੰਦਰ ਸਿੰਘ ਦੀ ਧੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸ਼ੋਸ਼ਲ ਮੀਡੀਆ ‘ਤੇ ਬਹੁਤ ਹੀ ਤਾਰੀਫ ਕੀਤੀ ਜਾ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਅਜਿਹਾ ਕਦੇ ਨਹੀਂ ਦੇਖਿਆ


Share