ਪੰਜਾਬ ਦੇ ਨੌਜਵਾਨਾਂ ਨੂੰ ਹੁਨਰੀ ਯੋਗਤਾ ਪ੍ਰਦਾਨ ਕਰਨਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦਾ ਮੁੱਖ ਟੀਚਾ: ਡਾ. ਐੱਸ.ਪੀ. ਸਿੰਘ ਓਬਰਾਏ

235
Share

-ਪੰਜਾਬੀ ਨੌਜਵਾਨਾਂ ਨੂੰ ਪੇਸ਼ਾਵਰ ਯੋਗਤਾ ਦੇ ਸਰਟੀਫਿਕੇਟ ਪ੍ਰਦਾਨ ਕਰਕੇ ਪ੍ਰਾਪਤ ਕੀਤੀ ਖ਼ੁਸ਼ੀ ਯੂਨੀਵਰਸਿਟੀ ਦੇ ਡਿਗਰੀ ਵੰਡ ਤੋਂ ਕਿਤੇ ਵੱਧ ਕੇ ਡਾ. ਰਾਜ ਬਹਾਦਰ
ਸ੍ਰੀ ਅਨੰਦਪੁਰ ਸਾਹਿਬ, 9 ਫਰਵਰੀ (ਪੰਜਾਬ ਮੇਲ)- ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਸਿੱਖਿਆ ਦੇ ਖੇਤਰ ਵਿਚ ਕੰਮ ਕਰਦਿਆਂ ਭਾਰਤ ਦੇ 12 ਪ੍ਰਦੇਸਾਂ ਵਿਚ ਹੁਨਰ ਵਿਕਾਸ ਸੈਂਟਰ ਖੋਲ੍ਹ ਚੁੱਕਿਆ ਹੈ। ਇਸੇ ਟੀਚੇ ਤਹਿਤ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਨਗਰੀ ਵਿਖੇ ਸੰਨੀ ਓਬਰਾਏ ਵਿਵੇਕ ਸਦਨ : ਐਡਵਾਂਸ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਿਜ਼ ਖ਼ੋਜ ਕੇਂਦਰ ਖੋਲ੍ਹਿਆ ਗਿਆ ਅਤੇ ਸਟੈਨੋਗਰਾਫੀ ਅਤੇ ਟਾਈਪਿੰਗ ਅਤੇ ਸੰਗੀਤ ਸਿਖਲਾਈ ਵਾਲੇ ਵਿਦਿਆਰਥੀਆਂ ਨੂੰ ਆਈ.ਐੱਸ.ਓ. ਪ੍ਰਮਾਣਿਤ ਕੋਰਸ ਸੰਪੂਰਨ ਕਰਨ ’ਤੇ ਡਾ. ਐੱਸ.ਪੀ. ਸਿੰਘ ਓਬਰਾਏ ਮੈਨੇਜਿੰਗ ਟਰੱਸਟੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਅਤੇ ਡਾ. ਰਾਜ ਬਹਾਦਰ, ਵਾਈਸ ਚਾਂਸਲਰ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਐਂਡ ਸਾਇੰਸਜ਼ ਫ਼ਰੀਦਕੋਟ ਵੱਲੋਂ ਭਰਵੇਂ ਸਮਾਗ਼ਮ ਦੌਰਾਨ ਸਰਟੀਫਿਕੇਟ ਪ੍ਰਦਾਨ ਕੀਤੇ ਗਏ।
ਇਸ ਮੌਕੇ ਡਾ. ਰਾਜ ਬਹਾਦਰ ਜੀ ਨੇ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਿਰਕਤ ਕਰਦਿਆਂ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੰਦਿਆਂ ਹੁਨਰੀ ਯੋਗਤਾ ਅਪਨਾਉਣ ਲਈ ਪ੍ਰੇਰਿਤ ਕੀਤਾ। ਡਾ. ਐੱਸ.ਪੀ. ਸਿੰਘ ਓਬਰਾਏ ਨੇ ਹੁਨਰੀ ਸਿੱਖਿਆ ਅਤੇ ਸੰਸਥਾਗਤ ਵਿਕਾਸ ਲਈ ਆਪਣੀ ਵਚਬੱਧਤਾ ਦੁਹਰਾਈ। ਇਸ ਦੌਰਾਨ ਡਾ. ਐੱਸ.ਪੀ. ਸਿੰਘ ਓਬਰਾਏ ਜੀ ਨਾਲ ਉਨ੍ਹਾਂ ਦੇ ਪਰਮ ਮਿੱਤਰ ਸਰਦਾਰ ਮਹਿੰਦਰ ਸਿੰਘ ਅਤੇ ਸ਼ਰਨਜੀਤ ਸਿੰਘ ਬੈਂਸ ਵੀ ਮੌਜੂਦ ਰਹੇ। ਇਸ ਤੋਂ ਇਲਾਵਾ ਸੰਸਥਾ ਦੇ ਮੁਖੀ ਡਾ. ਸੋਨਦੀਪ ਮੋਂਗਾ, ਸਮੂਹ ਸਟਾਫ਼, ਸ਼ਹਿਰ ਦੇ ਪਤਵੰਤੇ ਤੇ ਮੀਡੀਆ ਕਰਮੀ ਵੀ ਸ਼ਾਮਲ ਹੋਏ। ਮੌਜੂਦ ਵਿਦਿਆਰਥੀਆਂ ਨੇ ਬਸੰਤ ਰਾਗ ਵਿਚ ਕੀਰਤਨ ਕਰਕੇ ਸਰੋਤਿਆਂ ਨੂੰ ਨਿਹਾਲ ਕੀਤਾ। ਜ਼ਿਕਰਯੋਗ ਹੈ ਕਿ ਇਹ ਪਹਿਲੇ ਬੈਚ ਦੇ ਹੀ ਵਿਦਿਆਰਥੀ ਸਨ, ਜਿਨ੍ਹਾਂ ਵਿਚੋਂ ਸਟੈਨੋਗ੍ਰਾਫੀ ਅਤੇ ਟਾਈਪਿੰਗ ਵਿਚ ਮਾਨਸੀ ਸ਼ਰਮਾ, ਨਿਧੀ ਗੋਸਵਾਮੀ, ਅੰਜਨਾ ਦੇਵੀ ਨੇ ਲੜੀਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ ਅਤੇ ਸੰਗੀਤ ਸਿਖਲਾਈ ਵਿਚ ਲਵਪ੍ਰੀਤ ਕੌਰ ਵੀਨਾ ਦੇਵੀ ਅਤੇ ਲਖਵਿੰਦਰ ਸਿੰਘ ਨੇ ਪਹਿਲਾ ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ।

Share