ਪੰਜਾਬ ਦੇ ਨਵੇਂ ਡੀ. ਜੀ. ਪੀ. ਬਣੇ ਵੀਰੇਸ਼ ਕੁਮਾਰ ਭਵਰਾ

162
Share

ਚੰਡੀਗੜ੍ਹ (ਵੈੱਬ ਡੈਸਕ)— ਚੋਣਾਂ ਤੋਂ ਪਹਿਲਾਂ ਪੰਜਾਬ ਨੂੰ ਨਵਾਂ ਡੀ. ਜੀ. ਪੀ. ਮਿਲ ਗਿਆ ਹੈ। ਵੀ. ਕੇ. ਭਵਰਾ ਪੰਜਾਬ ਦੇ ਨਵੇਂ ਡੀ. ਜੀ. ਪੀ. ਹੋਣਗੇ। ਇਥੇ ਦੱਸ ਦੇਈਏ ਕਿ ਯੂ. ਪੀ. ਐੱਸ. ਸੀ. ਵੱਲੋਂ ਡੀ. ਜੀ. ਪੀ. ਦੀ ਕੱਟ ਆਫ਼ ਡੇਟ 30 ਸਤੰਬਰ ਦੀ ਬਜਾਏ 5 ਅਕਤੂਬਰ ਨੂੰ ਮੰਨਣ ਦੇ ਕਾਰਨ ਮੌਜੂਦਾ ਕਾਰਜਕਾਰੀ ਡੀ. ਜੀ. ਪੀ. ਸਿਧਾਰਥ ਚੱਟੋਪਾਧਿਆਏ ਡੀ. ਜੀ. ਪੀ. ਦੀ ਦੌੜ ’ਚੋਂ ਬਾਹਰ ਹੋ ਗਏ ਹਨ। ਦੱਸ ਦਈਏ ਕਿ ਪੰਜਾਬ ਵਿਚ ਤਿੰਨ ਮਹੀਨਿਆਂ ਦੇ ਅੰਦਰ ਪੁਲਸ ਨੂੰ ਤੀਜਾ ਡਾਇਰੈਕਟਰ ਜਨਰਲ ਮਿਲਿਆ ਹੈ। ਵੀ. ਕੇ. ਭਵਰਾ 1987 ਬੈਚ ਦੇ ਆਈ. ਪੀ. ਐੱਸ. ਅਧਿਕਾਰੀ ਹਨ ਅਤੇ ਉਹ ਵਿਜੀਲੈਂਸ ਚੀਫ਼ ਦੇ ਤੌਰ ’ਤੇ ਵੀ ਕੰਮ ਕਰ ਚੁੱਕੇ ਹਨ।

ਬੀਤੇ ਦਿਨੀਂ ਹੋਈ ਮੀਟਿੰਗ ਤੋਂ ਬਾਅਦ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਨੇ ਰਾਜ ਸਰਕਾਰ ਨੂੰ ਸੀਨੀਆਰਤਾ ਅਤੇ ਯੋਗਤਾ ਦੇ ਆਧਾਰ ‘ਤੇ ਤਿੰਨ ਨਾਵਾਂ ਦੀ ਸਿਫ਼ਾਰਸ਼ ਕੀਤੀ ਸੀ। ਸੂਬੇ ਨੇ ਹੁਣ ਤਿੰਨ ਅਧਿਕਾਰੀਆਂ ਵਿੱਚੋਂ ਇਕ ਨੂੰ ਡੀ. ਜੀ. ਪੀ ਵਜੋਂ ਨਿਯੁਕਤ ਕਰਨਾ ਸੀ। ਸੀਨੀਆਰਤਾ, ਯੋਗਤਾ ਅਤੇ ਛੇ ਮਹੀਨਿਆਂ ਦੇ ਕਾਰਜਕਾਲ ਦੇ UPSC ਮਾਪਦੰਡ ਦੇ ਆਧਾਰ ‘ਤੇ ਪੈਨਲ ’ਚ ਪਹਿਲੇ ਨੰਬਰ ’ਤੇ 1997 ਬੈਚ ਦੇ ਆਈ. ਪੀ. ਐੱਸ. ਅਧਿਕਾਰੀ ਦਿਨਕਰ ਗੁਪਤਾ, ਦੂਜੇ ਨੰਬਰ ’ਤੇ ਵੀਰੇਸ਼ ਕੁਮਾਰ ਭਾਵਰਾ ਅਤੇ ਤੀਜੇ ਨੰਬਰ ’ਤੇ 1988 ਬੈਚ ਦੇ ਪ੍ਰਬੋਧ ਕੁਮਾਰ ਦਾ ਨਾਂ ਸ਼ਾਮਲ ਸੀ।

ਇਸ ਪ੍ਰਕਿਰਿਆ ਦੇ ਹਿੱਸੇ ਵਜੋਂ, ਪੰਜਾਬ ਸਰਕਾਰ ਨੇ ਆਪਣੇ 10 ਸਭ ਤੋਂ ਸੀਨੀਅਰ ਅਧਿਕਾਰੀਆਂ ਦੇ ਨਾਮ ਯੂ. ਪੀ. ਐੱਸ. ਸੀ. ਨੂੰ ਭੇਜੇ ਸਨ। ਇਸ ਸੂਚੀ ਵਿੱਚ ਐਮ. ਕੇ. ਤਿਵਾੜੀ, ਰੋਹਿਤ ਚੌਧਰੀ, ਇਕਬਾਲ ਪ੍ਰੀਤ ਸਿੰਘ ਸਹੋਤਾ, ਸੰਜੀਵ ਕਾਲੜਾ, ਪਰਾਗ ਜੈਨ ਅਤੇ ਬਰਜਿੰਦਰ ਕੁਮਾਰ ਉੱਪਲ ਤੋਂ ਇਲਾਵਾ ਸਿਧਾਰਥ ਚਟੋਪਾਧਿਆਏ ਦੇ ਨਾਂ ਸ਼ਾਮਲ ਸਨ।


Share