ਪੰਜਾਬ ਦੇ ਡੇਰਾਬੱਸੀ ਤੇ ਮੁਹਾਲੀ ’ਚ ਬਰਡ ਫਲੂ ਦੀ ਹੋਈ ਪੁਸ਼ਟੀ

508
Share

ਮੁਹਾਲੀ, 20 ਜਨਵਰੀ (ਪੰਜਾਬ ਮੇਲ)- ਡੇਰਾਬੱਸੀ ਦੇ 55 ਹਜ਼ਾਰ ਮੁਰਗੀਆਂ ਵਾਲੇ ਅਲਫ਼ਾ ਪੋਲਟਰੀ ਫਾਰਮ ਅਤੇ 60 ਹਜ਼ਾਰ ਮੁਰਗੀਆਂ ਵਾਲੇ ਰੋਇਲ ਪੋਲਟਰੀ ਫਾਰਮ ਵਿਚੋਂ ਲਏ ਨਮੂਨਿਆਂ ਵਿਚ ਭੋਪਾਲ ਪ੍ਰਯੋਗਸ਼ਾਲਾ ’ਚ ਬਰਡ ਫਲੂ (ਐੱਚ.ਐੱਸ.ਐੱਨ. 8) ਹੋਣ ਦੀ ਪੁਸ਼ਟੀ ਹੋਈ ਹੈ। ਮੁਹਾਲੀ ਵਿਚ ਲਏ ਗਏ ਮਰੇ ਹੋਏ ਕਾਂ ਦਾ ਨਮੂਨਾ ਪਾਜ਼ੀਟਿਵ ਨਿਕਲਿਆ ਹੈ। ਬੁੱਧਵਾਰ ਨੂੰ ਦੋ ਨਵੇਂ ਕੇਸ ਸਾਹਮਣੇ ਆਉਣ ਨਾਲ ਪੰਜਾਬ ਵਿਚ ਬਰਡ ਫਲੂ ਦੇ ਪੁਸ਼ਟੀ ਕੀਤੇ ਨਮੂਨਿਆਂ ਦੀ ਗਿਣਤੀ ਤਿੰਨ ਹੋ ਗਈ ਹੈ।
15 ਜਨਵਰੀ ਨੂੰ ਮੁਹਾਲੀ ਪ੍ਰਸ਼ਾਸਨ ਨੇ ਇਸ ਖੇਤਰ ਵਿਚ ਬਰਡ ਫਲੂ ਦਾ ਸ਼ੱਕੀ ਮਾਮਲਾ ਜਲੰਧਰ ਸਥਿਤ ਐੱਨ.ਆਰ.ਡੀ.ਡੀ.ਐੱਲ. ਨੂੰ ਭੇਜਿਆ ਸੀ। ਅਗਲੇਰੀ ਜਾਂਚ ਲਈ ਇਸ ਨੂੰ ਭੋਪਾਲ ਦੇ ਐੱਨ.ਆਈ.ਐੱਚ.ਐੱਸ.ਏ.ਡੀ. ਭੇਜਿਆ ਗਿਆ ਸੀ।

Share