ਪੰਜਾਬ ਦੇ ਉੱਘੇ ਵਿਦਵਾਨ ਤੇ ਲੋਕ ਸ਼ਾਇਰ ਕੁਲਵੰਤ ਸਿੰਘ ਗਰੇਵਾਲ ਦਾ ਦਿਹਾਂਤ

207
Share

ਪਟਿਆਲਾ, 1 ਅਪ੍ਰੈਲ  (ਪੰਜਾਬ ਮੇਲ)- ਪੰਜਾਬ ਦੇ ਉੱਘੇ ਵਿਦਵਾਨ ਤੇ ਲੋਕ ਸ਼ਾਇਰ ਕੁਲਵੰਤ ਸਿੰਘ ਗਰੇਵਾਲ ਦਾ ਵੀਰਵਾਰ ਸਵੇਰੇ ਦਿਹਾਂਤ ਹੋ ਗਿਆ। ਸਿਹਤ ਠੀਕ ਨਾ ਹੋਣ ਕਾਰਨ ਕੁਲਵੰਤ ਸਿੰਘ ਨੂੰ ਇਕ ਨਿੱਜੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਨੇ ਆਖ਼ਰੀ ਸਾਹ ਲਏ। ਕੁਲਵੰਤ ਸਿੰਘ ਗਰੇਵਾਲ ਪੰਜਾਬੀ ਯੂਨਵਰਸਿਟੀ ਦੇ ਪੰਜਾਬੀ ਭਾਸ਼ਾ ਦੇ ਮੁਖੀ ਰਹਿ ਚੁੱਕੇ ਹਨ। ਪਿਛੋਕੜ ਤੋਂ ਸੰਗਰੂਰ ਨਾਲ ਸਬੰਧਿਤ ਕੁਲਵੰਤ ਸਿੰਘ ਗਰੇਵਾਲ ਕਈ ਸਾਲਾਂ ਤੋਂ ਪਟਿਆਲਾ ਵਿਖੇ ਆਪਣੇ ਪਰਿਵਾਰ ਸਮੇਤ ਰਹਿ ਰਹੇ ਸਨ।


Share