ਪੰਜਾਬ ਦੀ ਸਿਆਸਤ ‘ਚ ਨਵਜੋਤ ਸਿੱਧੂ ਦੀ ਚਰਚਾ ਮੁੜ ਤੋਂ ਛਿੜੀ

296
Share

ਚੰਡੀਗੜ੍ਹ, 28 ਜੁਲਾਈ (ਪੰਜਾਬ ਮੇਲ)-ਪੰਜਾਬ ਕਾਂਗਰਸ ਦੇ ਨਵੇਂ ਜਥੇਬੰਧਕ ਢਾਂਚੇ ਦੇ ਐਲਾਨ ਦੀ ਤਿਆਰੀ ਹੋ ਰਹੀ ਹੈ। ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਇਕਾਈ ਦੇ ਵੱਖ-ਵੱਖ ਅਹੁਦਿਆਂ ਲਈ ਨਾਵਾਂ ਦੀ ਸੂਚੀ ਪਾਰਟੀ ਹਾਈਕਮਾਨ ਨੂੰ ਭੇਜ ਦਿੱਤੀ ਹੈ। ਇਸ ‘ਤੇ ਹਰੀ ਝੰਡੀ ਮਿਲਣ ਮਗਰੋਂ ਸੂਬਾ ਕਾਂਗਰਸ ਇੱਕ ਵਾਰ ਮੁੜ ਸਰਗਰਮ ਹੋ ਜਾਵੇਗੀ। ਦੋ ਦਿਨ ਪਹਿਲਾਂ ਹੀ ਕਾਂਗਰਸ ਦੀ ਸੂਬਾ ਇੰਚਾਰਜ ਆਸ਼ਾ ਕੁਮਾਰੀ ਨੇ ਵੀ ਸੰਕੇਤ ਦਿੱਤੇ ਸਨ ਕਿ ਨਵੇਂ ਢਾਂਚੇ ਦਾ ਜਲਦ ਹੀ ਐਲਾਨ ਕੀਤਾ ਜਾਵੇਗਾ। ਇਹ ਵੀ ਪਤਾ ਲੱਗਾ ਹੈ ਸੁਨੀਲ ਜਾਖੜ ਨੇ ਆਸ਼ਾ ਕੁਮਾਰੀ ਤੇ ਕੈਪਟਨ ਅਮਰਿੰਦਰ ਸਿੰਘ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਅਹੁਦੇਦਾਰਾਂ ਦੀ ਸੂਚੀ ਨੂੰ ਅੰਤਿਮ ਰੂਪ ਦਿੱਤਾ ਤੇ ਇਹ ਸੂਚੀ ਹੁਣ ਹਾਈਕਮਾਨ ਕੋਲ ਪਹੁੰਚੀ ਹੈ। ਇਸ ਦੇ ਨਾਲ ਹੀ ਪੰਜਾਬ ਦੀ ਸਿਆਸਤ ‘ਚ ਨਵਜੋਤ ਸਿੱਧੂ ਦੀ ਚਰਚਾ ਮੁੜ ਤੋਂ ਛਿੜ ਗਈ ਹੈ। ਦਰਅਸਲ ਇਹ ਵੀ ਪਤਾ ਲੱਗਾ ਹੈ ਕਿ ਕੈਬਨਿਟ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਨਵਜੋਤ ਸਿੱਧੂ ਦਾ ਨਾਂ ਵੀ ਸੂਚੀ ‘ਚ ਸ਼ਾਮਲ ਕੀਤਾ ਗਿਆ ਹੈ। ਹਾਲਾਂਕਿ ਉਨ੍ਹਾਂ ਦੇ ਅਹੁਦੇ ਬਾਰੇ ਸਪਸ਼ਟ ਨਹੀਂ ਹੋ ਸਕਿਆ।


Share