ਪੰਜਾਬ ਦੀ ਰਾਜਨੀਤੀ ਦੇ ਜੋੜ ਤੋੜ ਦਾ ਫੈਸਲਾ ਸਿਰਫ ਮਾਇਆਵਤੀ ਜੀ ਕਰਨਗੇ

428
Share

ਗੱਠਜੋੜ ਸਬੰਧੀ ਮੀਡੀਆ ਦੀਆ ਅਫਵਾਹਾਂ ਨਿਰਮੂਲ
ਮੋਹਾਲੀ, 9 ਜੁਲਾਈ (ਪੰਜਾਬ ਮੇਲ)- ਬਸਪਾ ਪੰਜਾਬ ਵਿੱਚ ਰਾਜਨੀਤਿਕ ਗਠਜੋੜ ਦਾ ਐਲਾਨ ਲਈ ਸਿਰਫ ਬਸਪਾ ਦੇ ਰਾਸ਼ਟਰੀ ਨੇਤਾ ਹੀ ਅਧਿਕਾਰਤ ਹਨ। ਬਹੁਜਨ ਸਮਾਜ ਪਾਰਟੀ ਵਲੋਂ ਕਿਸੀ ਵੀ ਕਿਸਮ ਦਾ ਰਾਜਨੀਤਿਕ ਗੱਠਜੋੜ ਪੰਜਾਬ ਦੀ ਰਾਜਨੀਤੀ ਲਈ ਨਹੀਂ ਹੋਇਆ ਹੈ। ਬਸਪਾ ਦੇ ਇਕਮਾਤਰ ਨੇਤਾ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਹਨ। ਇਹ ਜਾਣਕਾਰੀ ਪ੍ਰੈਸ ਨੋਟ ਰਾਹੀਂ ਦਿੰਦਿਆ ਬਸਪਾ ਪੰਜਾਬ ਦੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਓਹਨਾ ਦੀ ਡਿਊਟੀ ਸਿਰਫ ਸੰਗਠਨ ਬਣਾਉਣ ਦੀ ਹੈ ਤੇ ਸਮੁੱਚੀ ਬਸਪਾ ਪੰਜਾਬ ਦੀ ਟੀਮ ਸੰਗਠਨ ਬਣਾਉਣ ਵਿੱਚ ਲੱਗੀ ਹੋਈ ਹੈ। ਜਿਸ ਵਿਚ ਪੰਜਾਬ ਨੂੰ 117 ਵਿਧਾਨ ਸਭਾ ਢਾਂਚੇ ਦੇ ਨਾਲ 2300 ਸੈਕਟਰ ਵਿੱਚ ਵੰਡਿਆ ਹੋਇਆ ਹੈ। ਪੰਜਾਬ ਵਿੱਚ ਬਹੁਜਨ ਸਮਾਜ ਪਾਰਟੀ ਸੈਕਟਰ ਢਾਂਚਾ, ਬੂਥ ਕਮੇਟੀਆ ਅਤੇ ਸ਼ਹਿਰਾਂ ਵਿੱਚ ਵਾਰਡ ਕਮੇਟੀਆ ਦੇ ਗਠਨ ਵਿਚ ਦਿਨ ਰਾਤ ਲੱਗੀ ਹੋਈ ਹੈ। ਸ ਗੜ੍ਹੀ ਨੇ ਕਿਹਾ ਕਿ ਉਹ ਮੀਡੀਆ ਦੇ ਕੁਝ ਸ਼ਰਾਰਤੀ ਤੱਤਾਂ ਵਾਲੀ ਧਿਆਨ ਨਾ ਦੇਣ ਜੋਕਿ ਕਾਂਗਰਸ ਭਾਜਪਾ ਦੇ ਹੱਥਾਂ ਵਿਚ ਖੇਡਕੇ ਗਲਤ ਖਬਰਾਂ ਨੂੰ ਪਲਾਂਟ ਕਰਕੇ ਬਸਪਾ ਨੂੰ ਰਾਜਨੀਤਿਕ ਅਤੇ ਰਣਨਿਤਿਕ ਤੌਰ ਤੇ ਕਮਜੋਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਪੰਜਾਬ ਇੰਚਾਰਜ ਸ਼੍ਰੀ ਰਣਧੀਰ ਸਿੰਘ ਬੈਣੀਵਾਲ ਜੀ ਨੇ ਇਸ ਮੌਕੇ ਕਿਹਾ ਕਿ ਬਸਪਾ ਪੰਜਾਬ ਦੀ ਲੀਡਰਸ਼ਿਪ ਬਹੁਤ ਮੇਹਨਤ ਨਾਲ ਬੂਥ ਤੇ ਪਿੰਡ ਪਿੰਡ ਜਾਣ ਦੀ ਕੋਸਿਸ ਕਰ ਰਹੀ ਹੈ, ਅਜਿਹੇ ਨਾਜ਼ੁਕ ਮੌਕਿਆ ਤੇ ਸਾਨੂੰ  ਸੰਜਮ ਬਣਾਕੇ ਰੱਖਣਾ ਰੱਖਣਾ ਚਾਹੀਦਾ ਹੈ ਅਤੇ ਰਾਸ਼ਟਰੀ ਨੇਤਾ ਭੈਣ ਕੁਮਾਰੀ ਮਾਇਆਵਤੀ ਜੀ ਦੇ ਫੈਸਲੇ ਅਤੇ ਅਗਵਾਈ ਵਿਚ ਦਿਨ ਰਾਤ ਅੱਗੇ ਵਧਣ ਲਈ ਪੰਜਾਬ ਦੇ ਆਮ ਲੋਕਾਂ ਨੂੰ ਜੋੜਨ ਲਈ ਅਣਥੱਕ ਕੇਡਰ ਅਤੇ ਮੀਟਿੰਗਾਂ ਜਾਰੀ ਰਖਣੀਆਂ ਚਾਹੀਦੀਆਂ ਹਨ।
ਸ ਗੜ੍ਹੀ ਨੇ ਪੰਜਾਬ ਦੇ ਰਾਜਨੀਤਿਕ ਹਾਲਾਤਾਂ ਉਪਰ ਕਿਹਾ ਕਿ ਕੌਰੋਨਾ ਵੈਕਸੀਨ ਘਪਲੇ ਲਈ ਮੁੱਖ ਮੰਤਰੀ ਸ਼੍ਰੀ ਅਮਰਿੰਦਰ ਸਿੰਘ ਅਤੇ ਸਿਹਤ ਮੰਤਰੀ ਸ਼੍ਰੀ ਬਲਬੀਰ ਸਿਧੂ ਜੀ ਦੋਸ਼ੀ ਹਨ। ਘਪਲੇ ਦੀ ਸੀਬੀਆਈ ਜਾਂਚ ਫਾਸਟ ਟਰੈਕ ਹੋਣੀ ਚਾਹੀਦੀ ਹੈ। ਇਸੇ ਤਰ੍ਹਾਂ 2 ਲੱਖ ਵਿਦਿਆਰਥੀਆਂ ਦੇ ਰੋਲ ਨੰਬਰ ਰੋਕਣੇ ਪੰਜਾਬ ਸਰਕਾਰ ਦੀ ਅਸਫ਼ਲਤਾ ਹੈ, ਬਸਪਾ ਪੰਜਾਬ ਵਲੋਂ ਇਸ ਲਈ 10 ਜੂਨ ਦੀ ਸੂਬਾ ਮੀਟਿੰਗ ਮੰਥਨ ਲਈ ਬੁਲਾਈ ਹੈ। ਪੰਜਾਬ ਵਿੱਚ ਦਲਿਤਾਂ ਤੇ ਪਛੜੇ ਵਰਗਾਂ ਦੇ ਮੁੱਦਿਆ ਉਪਰ ਬੋਲਦੇ ਸ ਗੜ੍ਹੀ ਨੇ ਕਿਹਾ ਕਿ ਮੰਡਲ ਕਮਿਸ਼ਨ ਰਿਪੋਰਟ, 85ਵੀ ਸੋਧ ਲਾਗੂ ਨਾ ਹੋਣਾ, ਬੈਕਲਾਗ, ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਲਾਗੂ ਨਾ ਹੋਣਾ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ ਰਾਖਵਾਂਕਰਨ ਨੀਤੀ ਦਾ ਨਾਂ ਹੋਣਾ, ਸਫ਼ਾਈ ਕਰਮਚਾਰੀਆਂ ਨੂੰ ਪੱਕੇ ਨਾ ਕਰਨਾ ਆਦਿ ਸਾਰੇ ਦਲਿਤ ਮੁੱਦਿਆ ਉਪਰ ਕਾਂਗਰਸ ਸਰਕਾਰ ਅਸਫਲ ਸਿੱਧ ਹੋਈ ਹੈ। ਬਸਪਾ ਪੰਜਾਬ ਕਾਂਗਰਸ ਨੂੰ ਸਬਕ ਸਿਖਾਉਣ ਲਈ ਲਗਾਤਾਰ ਪੰਜਾਬੀਆਂ ਦੀ ਲਾਮਬੰਦੀ ਜਾਰੀ ਰੱਖੇਗੀ।

Share