ਇੰਡੀਅਨ ਪ੍ਰੀਮੀਅਰ ਲੀਗ : ਪੰਜਾਬ ਦੀ ਮੁੰਬਈ ‘ਤੇ ਸ਼ਾਨਦਾਰ ਜਿੱਤ

1386
Share

ਚੇਨਈ, 23 ਅਪ੍ਰੈਲ (ਪੰਜਾਬ ਮੇਲ)- ਕਪਤਾਨ ਲੋਕੇਸ਼ ਰਾਹੁਲ (ਅਜੇਤੂ 60) ਤੇ ਕ੍ਰਿਸ ਗੇਲ (ਅਜੇਤੂ 43) ਦੀ ਦੂਜੇ ਵਿਕਟ ਦੇ ਲਈ 79 ਦੌੜਾਂ ਦੀ ਸਾਂਝੇਦਾਰੀ ਦੀ ਬਦੌਲਤ ਪੰਜਾਬ ਕਿੰਗਜ਼ ਨੇ ਇੰਡੀਅਨ ਪ੍ਰੀਮੀਅਰ ਲੀਗ ਮੁਕਾਬਲੇ ‘ਚ ਸ਼ੁੱਕਰਵਾਰ ਨੂੰ ਇੱਥੇ ਪੰਜਾ ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਨੂੰ 9 ਵਿਕਟਾਂ ਨਾਲ ਕਰਾਰੀ ਹਾਰ ਦੇ ਕੇ ਸੈਸ਼ਨ ਦੀ ਦੂਜੀ ਜਿੱਤ ਦਰਜ ਕੀਤੀ। ਕਪਤਾਨ ਰੋਹਿਤ ਸ਼ਰਮਾ ਦੀਆਂ 63 ਦੌੜਾਂ ਦੀ ਪਾਰੀ ਤੋਂ ਬਾਅਦ ਵੀ ਮੁੰਬਈ ਇੰਡੀਅਨਜ਼ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 6 ਵਿਕਟਾਂ ‘ਤੇ 131 ਦੌੜਾਂ ਦੌੜਾਂ ਬਣਾ ਸਕੀ। ਪੰਜਾਬ ਨੇ 17.4 ਓਵਰ ‘ਚ ਇਕ ਵਿਕਟ ‘ਤੇ 132 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਲੋਕੇਸ਼ ਰਾਹੁਲ ਨੇ 52 ਗੇਂਦਾਂ ਦੀ ਸ਼ਾਨਦਾਰ ਪਾਰੀ ‘ਚ ਤਿੰਨ ਛੱਕਿਆਂ ਤੇ ਤਿੰਨ ਹੀ ਛੱਕੇ ਲਗਾਏ, ਜਦਕਿ ਗੇਲ ਨੇ 35 ਗੇਂਦਾਂ ਦੀ ਪਾਰੀ ‘ਚ ਪੰਜ ਚੌਕੇ 2 ਛੱਕੇ ਲਗਾਏ। ਪੰਜਾਬ ਦੇ ਲਈ ਮਯੰਕ ਅਗਰਵਾਲ ਨੇ ਵੀ 25 ਦੌੜਾਂ ਦਾ ਯੋਗਦਾਨ ਦਿੱਤਾ ਅਤੇ ਲੋਕੇਸ਼ ਰਾਹੁਲ ਦੇ ਨਾਲ ਪਹਿਲੇ ਵਿਕਟ ਦੇ ਲਈ 53 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਤੋਂ ਪਹਿਲਾਂ ਰੋਹਿਤ ਨੇ 52 ਗੇਂਦਾਂ ਦੀ ਆਪਣੀ ਪਾਰੀ ‘ਚ ਪੰਜ ਚੌਕੇ ਤੇ 2 ਛੱਕੇ ਲਗਾਏ। ਉਨ੍ਹਾਂ ਨੇ ਸੂਰਯ ਕੁਮਾਰ ਯਾਦਵ ਦੇ ਨਾਲ ਤੀਜੇ ਵਿਕਟ ਦੇ ਲਈ 79 ਦੌੜਾਂ ਦੀ ਸਾਂਝੇਦਾਰੀ ਕੀਤੀ। ਸੂਰਯ ਕੁਮਾਰ ਯਾਦਵ ਨੇ 27 ਗੇਂਦਾਂ ‘ਚ 33 ਦੌੜਾਂ ਬਣਾਈਆਂ।


Share