ਪੰਜਾਬ ਤੋਂ ਆਪਣੇ ਰਾਜ ਵਾਪਸ ਜਾਣ ਵਾਲਿਆਂ ਲਈ ਰਜਿਸਟ੍ਰੇਸ਼ਨ ਸ਼ੁਰੂ

780
Share

ਚੰਡੀਗੜ੍ਹ, (ਪੰਜਾਬ ਮੇਲ)- ਪੰਜਾਬ ਸਰਕਾਰ ਵੱਲੋਂ ਨਵੇਂ ਜਾਰੀ ਹੁਕਮਾਂ ਅਨੁਸਾਰ ਜਿਹੜੇ ਵਿਅਕਤੀ ਪੰਜਾਬ ਤੋਂ ਆਪਣੇ ਰਾਜ ‘ਚ ਵਾਪਸ ਜਾਣਾ ਚਾਹੁੰਦੇ ਹਨ, ਉਹ ਪੰਜਾਬ ਸਰਕਾਰ ਦੀ ਵੈਬਸਾਈਟ www.covidhelp.punjab.gov.in ‘ਤੇ ਮੌਜੂਦ ਪਰਫਾਰਮਾ ਭਰ ਕੇ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ। ਇਸ ਦੌਰਾਨ ਪਰਿਵਾਰਕ ਮੈਂਬਰਾਂ ਦੀ ਰਜਿਸਟਰੇਸ਼ਨ ਵੀ ਕਰਵਾਈ ਜਾ ਸਕਦੀ ਹੈ।
3 ਮਈ 2020 ਤਕ ਸਾਰੇ ਜ਼ਿਲ੍ਹਿਆਂ ਨੂੰ ਇਹ ਰਜਿਸਟਰੇਸ਼ਨ ਪੂਰੀ ਕਰਨੀ ਹੋਵੇਗੀ। ਜਿਸ ਤੋਂ ਬਾਅਦ ਦੋ ਦਿਨ ਦੇ ਅੰਦਰ-ਅੰਦਰ ਰਜਿਸਟਰਡ ਵਿਅਕਤੀਆਂ ਨੂੰ ਐੱਸ.ਐੱਮ.ਐੱਸ. ਰਾਹੀਂ ਉਨ੍ਹਾਂ ਦੀ ਸਕਰੀਨਿੰਗ ਕੈਂਪ ਦੇ ਬਾਰੇ ਜਾਣੂ ਕਰਵਾਇਆ ਜਾਵੇਗਾ ਅਤੇ ਇਹ ਸਕਰੀਨਿੰਗ ਪ੍ਰਕਿਰਿਆ 4 ਮਈ ਤਕ ਖਤਮ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਸਕਰੀਨਿੰਗ ਉਪਰੰਤ ਹੈਲਥ ਫਿਟਨੈਸ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ, ਜਿਸ ਤੋਂ ਬਾਅਦ ਆਪੋ ਆਪਣੇ ਰਾਜਾਂ ‘ਚ ਜਾਣ ਲਈ ਵਿਅਕਤੀਆਂ ਦਾ ਪਲਾਇਨ 5 ਮਈ 2020 ਨੂੰ ਹੋਵੇਗਾ।


Share